ਚੰਡੀਗੜ੍ਹ: ਸਰਹੰਦ ਕਨਾਲ ਵਿੱਚੋਂ ਨਿਕਲਦੀ ਸਿੱਧਵਾਂ ਬਰਾਂਚ ਨਹਿਰ 21 ਨਵੰਬਰ ਤੱਕ ਬੰਦ ਰਹੇਗੀ। ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਸਰਹੰਦ ਨਹਿਰ ਵਿੱਚੋਂ ਨਿਕਲਦੀ ਸਿੱਧਵਾਂ ਬਰਾਂਚ ’ਤੇ ਪੁਲ ਦੀ ਉਸਾਰੀ ਕਰਨ ਲਈ 30 ਅਕਤੂਬਰ ਤੋਂ 21 ਨਵੰਬਰ ਤੱਕ ਇਹ ਬਰਾਂਚ ਬੰਦ ਰੱਖੀ ਜਾਵੇਗੀ। ਇਸੇ ਤਰ੍ਹਾਂ ਬਠਿੰਡਾ ਬਰਾਂਚ ਜੋ ਕਿ ਸਰਹੰਦ ਨਹਿਰ ਦੀ ਟੇਲ ਤੋਂ ਨਿਕਲਦੀ ਕੰਬਾਈਂਡ ਬਰਾਂਚ ਦੀ ਟੇਲ ਬੁਰਜੀ 10751 ਤੋਂ ਨਿਕਲਦੀ ਹੈ, ਦੀ ਅੰਦਰੂਨੀ ਸਫ਼ਾਈ ਦੇ ਕੰਮ ਨੂੰ ਪੂਰਾ ਕਰਨ ਲਈ 17 ਨਵੰਬਰ ਤੱਕ ਬੰਦ ਰਹੇਗੀ। -ਟਨਸ