ਪੱਤਰ ਪ੍ਰੇਰਕ
ਨੰਗਲ, 8 ਮਈ
ਬੀਤੀ ਦੇਰ ਰਾਤ ਨਵਾਂ ਨੰਗਲ ਦੇ ਸੈਕਟਰ ਦੋ ਵਿੱਚ ਪੁਰੀ ਜਨਰਲ ਸਟੋਰ ਨੂੰ ਅਚਾਨਕ ਅੱਗ ਲੱਗ ਗਈ| ਇਸ ਸਬੰਧ ਵਿਚ ਦੁਕਾਨ ਮਾਲਕ ਪਦਮ ਪੁਰੀ ਨੇ ਦੱਸਿਆ ਕਿ ਦੁਕਾਨ ਬੰਦ ਕਰਨ ਉਪਰੰਤ ਉਹ ਦੁਕਾਨ ਉਪਰ ਬਣੇ ਮਕਾਨ ਵਿਚ ਆਰਾਮ ਕਰ ਰਿਹਾ ਸੀ| ਉਨ੍ਹਾਂ ਦੱਸਿਆ ਕਿ ਦੇਰ ਰਾਤ ਨੂੰ ਜਦੋਂ ਉਨ੍ਹਾਂ ਦਾ ਇਕ ਵਰਕਰ ਹੇਠਾਂ ਮਾਰਕੀਟ ਵਿਚ ਘੁੰਮ ਰਿਹਾ ਸੀ ਤਾਂ ਉਸ ਨੂੰ ਦੁਕਾਨ ਵਿਚ ਧੂੰਆਂ ਨਿਕਲਦਾ ਨਜ਼ਰ ਆਇਆ ਤੇ ਦੇਖਦਿਆਂ ਹੀ ਦੇਖਦਿਆਂ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ| ਉਨ੍ਹਾਂ ਦੱਸਿਆ ਕਿ ਬੇਸ਼ੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ’ਤੇ ਲੱਗੀ ਅੱਗ ਨੂੰ ਬੁਝਾਉਣ ਦਾ ਪੂਰਾ ਯਤਨ ਕੀਤਾ ਪਰ ਦੁਕਾਨ ਵਿਚ ਰੱਖਿਆ ਹੋਇਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ| ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ|