ਨਵੀਂ ਦਿੱਲੀ, 10 ਜਨਵਰੀ
ਕੇਂਦਰ ਨੇ ਮਹਾਰਾਸ਼ਟਰ, ਅਸਾਮ, ਪੰਜਾਬ ਅਤੇ ਚੰਡੀਗੜ੍ਹ ਵਿੱਚ ਮਰਦਮਸ਼ੁਮਾਰੀ ਡਾਇਰੈਕਟਰ (ਡੀਸੀਓ) ਅਤੇ ਸਿਟੀਜ਼ਨ ਰਜਿਸਟ੍ਰੇਸ਼ਨ ਡਾਇਰੈਕਟਰ (ਡੀਸੀਆਰ) ਵਜੋਂ ਤਿੰਨ ਸਾਲ ਲਈ ਤਿੰਨ ਆਈਏਐੱਸ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ 31 ਦਸੰਬਰ 2025 ਤੱਕ ਜਾਂ ਅਗਲੇ ਹੁਕਮਾਂ ਤੱਕ ਨਿਰੂਪਮਾ ਡਾਂਗੇ, ਦੇਬਾਜਯੋਤੀ ਦੱਤਾ ਅਤੇ ਨਵਜੋਤ ਖੋਸਾ ਦੀ ਨਿਯੁਕਤੀ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਖੋਸਾ ਦਾ ਹੈੱਡਕੁਆਰਟਰ ਚੰਡੀਗੜ੍ਹ ਵਿੱਚ ਹੋਵੇਗਾ।