ਨਰਿੰਦਰ ਸਿੰਘ
ਭਿੱਖੀਵਿੰਡ, 3 ਅਕਤੂਬਰ
ਜ਼ਿਲ੍ਹਾ ਤਰਨਤਾਰਨ ਦੇ ਭਾਰਤ-ਪਾਕਿਸਤਾਨ ਸਰਹੱਦੀ ਖੇਤਰ ਨਾਲ ਲੱਗਦੇ ਕਸਬਾ ਖਾਲੜਾ ਨਜ਼ਦੀਕ ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨ ਨਜ਼ਰ ਆਉਣ ’ਤੇ ਬੀਐੱਸਐਫ ਦੀ 103 ਬਟਾਲੀਅਨ ਵਲੋਂ ਫਾਇਰਿੰਗ ਕੀਤੀ। ਬੀਐੱਸਐਫ਼ 103 ਬਟਾਲੀਅਨ ਦੀ ਬੀਓਪੀ ਧਰਮਾਂ ਪੋਸਟ ਥਾਣਾ ਖਾਲੜਾ ਅਧੀਨ ਪਿੱਲਰ ਨੰਬਰ 137/20 ’ਤੇ 2-3 ਅਕਤੂਬਰ ਦੀ ਦਰਮਿਆਨੀ ਰਾਤ ਨੂੰ 12: 55 ਵਜੇ ਡਰੋਨ ਭਾਰਤੀ ਖੇਤਰ ਵੱਲ ਆ ਰਿਹਾ ਸੀ। ਬੀਐੱਸਐਫ਼ ਨੇ ਉਸ ਉੱਪਰ 2 ਗੋਲੀਆਂ ਚਲਾਈਆਂ। ਕੁਝ ਦਿਨ ਪਹਿਲਾਂ ਵੀ ਇਸ ਪੋਸਟ ’ਤੇ ਡਰੋਨ ਦੇਖਿਆ ਗਿਆ ਸੀ। ਉਸ ਉੱਪਰ ਬੀਐੱਸਐਫ਼ ਜਵਾਨਾਂ ਨੇ ਗੋਲੀਆਂ ਚਲਾਈਆਂ ਸਨ। ਬੀਐੱਸਐਫ ਵਲੋਂ ਇਲਾਕੇ ਦੀ ਤਲਾਸ਼ੀ ਲਈ ਜਾ ਰਹੀ ਹੈ।