ਤਰਨ ਤਾਰਨ: ਪਿੰਡ ਸਰਾਏ ਆਮਾਨਤ ਖਾਂ ਦੀ ਵਿਆਹੁਤਾ ਨੇ ਫਾਹਾ ਲੈ ਕੇ ਆਤਮਹੱਤਿਆ ਕਰ ਲਈ| ਮ੍ਰਿਤਕਾ ਦੀ ਪਛਾਣ ਹਰਮੀਤ ਕੌਰ (23) ਵਜੋਂ ਹੋਈ ਹੈ| ਉਸ ਦਾ ਵਿਆਹ ਸਵਾ ਕੁ ਸਾਲ ਪਹਿਲਾਂ ਹੀ ਸਰਾਏ ਅਮਾਨਤ ਖਾਂ ਦੇ ਵਾਸੀ ਰਵਿੰਦਰ ਸਿੰਘ ਰਾਵੀ ਨਾਲ ਹੋਇਆ ਸੀ| ਮ੍ਰਿਤਕਾ ਦੇ ਪਿਤਾ ਦਰਸ਼ਨ ਸਿੰਘ ਵਾਸੀ ਪੱਧਰੀ ਕਲਾਂ ਨੇ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਦੋਸ਼ ਲਗਾਇਆ ਹੈ ਕਿ ਹਰਮੀਤ ਕੌਰ ਨੂੰ ਵਿਆਹ ਤੋਂ ਬਾਅਦ ਉਸ ਦੇ ਸਹੁਰਾ ਪਰਿਵਾਰ ਵਲੋਂ ਦਹੇਜ ਘੱਟ ਲੈ ਕੇ ਆਉਣ ਕਰ ਕੇ ਤੰਗ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ| ਉਸ ਨੇ ਆਪਣੇ ਸਹੁਰਾ ਪਰਿਵਾਰ ਤੋਂ ਦੁਖੀ ਹੋਈ ਨੇ ਐਤਵਾਰ ਸ਼ਾਮ ਆਪਣੇ ਸਹੁਰੇ ਘਰ ਵਿੱਚ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਆਤਮਹੱਤਿਆ ਕਰ ਲਈ| ਇਸ ਸਬੰਧੀ ਮ੍ਰਿਤਕਾ ਦੇ ਪਤੀ ਰਵਿੰਦਰ ਸਿੰਘ ਰਵੀ, ਸਹੁਰਾ ਚੈਂਚਲ ਸਿੰਘ ਅਤੇ ਨਨਾਣ ਪ੍ਰਭਜੀਤ ਕੌਰ ਖਿਲਾਫ਼ ਇਕ ਕੇਸ ਦਰਜ ਕੀਤਾ ਗਿਆ ਹੈ| -ਪੱਤਰ ਪ੍ਰੇਰਕ