ਪਟਿਆਲਾ: ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਦੀ ਇੱੱਕ ਸਟਾਫ਼ ਨਰਸ ਆਰਤੀ (22) ਨੇ ਅੱਜ ਇੱਥੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਗੁਰਦਾਸਪੁਰ ਦੀ ਬੇਦੀ ਕਲੋਨੀ ਦੀ ਵਸਨੀਕ ਆਰਤੀ ਹਸਪਤਾਲ ਦੇ ਐਕਸਰੇ ਵਿਭਾਗ ਵਿੱਚ ਰੇਡੀਓਗ੍ਰਾਫੀ ਸਟਾਫ਼ ਵਜੋਂ ਕੰਮ ਕਰਦੀ ਸੀ। ਉਹ ਇਸੇ ਹਸਪਤਾਲ ਦੇ ‘ਹੁਨਰ ਵਿਕਾਸ ਸਟਾਫ਼’ ਹੋਸਟਲ ਵਿੱਚ ਰਹਿੰਦੀ ਸੀ। ਘਟਨਾ ਸਬੰਧੀ ਸਵੇਰੇ 11 ਕੁ ਵਜੇ ਪਤਾ ਲੱਗਿਆ, ਜਦੋਂ ਹੋਸਟਲ ਪ੍ਰਬੰਧਕਾਂ ਦੇ ਵਾਰ-ਵਾਰ ਦਰਵਾਜ਼ਾ ਖੜਕਾਉਣ ’ਤੇ ਆਰਤੀ ਨੇ ਕਮਰੇ ਦੀ ਕੁੰਡੀ ਨਾ ਖੋਲ੍ਹੀ। ਇਸ ਮਗਰੋਂ ਹੋਸਟਲ ਦੇ ਮੁਲਾਜ਼ਮਾਂ ਨੇ ਹਸਪਤਾਲ ਵਿਚਲੀ ਪੁਲੀਸ ਚੌਕੀ ਨੂੰ ਇਤਲਾਹ ਦਿੱਤੀ। ਪੁਲੀਸ ਨੇ ਮੁੱਢਲੀ ਕਾਰਵਾਈ ਮਗਰੋਂ ਲਾਸ਼ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤੀ ਹੈ। -ਖੇਤਰੀ ਪ੍ਰਤੀਨਿਧ