ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 1 ਅਪਰੈਲ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ‘ਆਪ’ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਥਿਤ ‘ਆਪ’ ਵਰਕਰਾਂ ਦੀ ਹੱਥੋਪਾਈ ਵਾਲੀ ਇੱਕ ਵੀਡੀਓ ਟਵਿੱਟਰ ’ਤੇ ਸਾਂਝੀ ਕੀਤੀ ਹੈ। ਨਵਜੋਤ ਸਿੱਧੂ ਨੇ ਟਵੀਟ ਕੀਤਾ ਕਿ ‘ਆਪ’ ਵਰਕਰਾਂ ਦੀ ਵਿਚਾਰਧਾਰਾ ਸ਼ਹੀਦ ਭਗਤ ਸਿੰਘ ਨਾਲ ਮੇਲ ਨਹੀਂ ਖਾ ਰਹੀ ਹੈ। ਇਹ ਉਹ ਬਦਲਾਅ ਨਹੀਂ ਹੈ ਜਿਸ ਲਈ ਪੰਜਾਬ ਵਾਸੀਆਂ ਨੇ ਹਾਮੀ ਭਰੀ ਸੀ। ਹੱਤਿਆਵਾਂ, ਬੰਦੂਕ ਦੇ ਜ਼ੋਰ ’ਤੇ ਕਾਰ ਚੋਰੀ, ਗੁੰਡਾਗਰਦੀ, ਕਬਜ਼ਾ.. ਇਹ ‘ਆਪ’ ਵਰਕਰਾਂ ਦਾ ਸਵਾਰਥ ਹੈ। ਉਨ੍ਹਾਂ ਟਵੀਟ ਕਰਕੇ ਕੇਜਰੀਵਾਲ ਨੂੰ ਵੀ ਸੰਬੋਧਨ ਕਰਦਿਆਂ ਕਿਹਾ, ‘ਤੁਸੀਂ ਦਿੱਲੀ ਅਦਾਲਤ ਵਿਚ ਜਾ ਰਹੇ ਹੋ ਕਿ ਤੁਹਾਡੀ ਜ਼ਿੰਦਗੀ ਨੂੰ ਖ਼ਤਰਾ ਹੈ। ਪੰਜਾਬੀਆਂ ਦੀ ਜ਼ਿੰਦਗੀ ਬਾਰੇ ਚਿੰਤਾ ਨਹੀਂ ਹੈ। ਦਿੱਲੀ ਵਿਚ ਜਿਸ ਨੂੰ ਬਦਲਾਖੋਰੀ ਦੱਸਿਆ ਜਾ ਰਿਹਾ ਹੈ, ਪੰਜਾਬ ਵਿਚ ਜੋ ਹੋ ਰਿਹਾ ਹੈ, ਉਹ ਕੀ ਹੈ।’