ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 15 ਸਤੰਬਰ
ਇੱਥੋਂ ਦੇ ਸਰਹੱਦੀ ਖੇਤਰ ਵਿਚ ਪਾਕਿ ਵਾਲੇ ਪਾਸਿਓਂ ਆਏ ਡਰੋਨ ’ਤੇ ਬੀਐੱਸਐੱਫ ਵੱਲੋਂ ਗੋਲੀ ਚਲਾਈ ਗਈ ਹੈ। ਇਸ ਤੋਂ ਬਾਅਦ ਡਰੋਨ ਵਾਪਸ ਪਾਕਿਸਤਾਨ ਵਾਲੇ ਪਾਸੇ ਚਲੇ ਗਿਆ। ਮਿਲੇ ਵੇਰਵਿਆਂ ਮੁਤਾਬਕ ਡਰੋਨ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਦੇ ਇਲਾਕੇ ਰਮਦਾਸ ਨੇੜੇ ਬੀਓਪੀ ਦਰਿਆ ਮਨਸੂਰ ਕੋਲ ਦੇਖਿਆ ਗਿਆ ਹੈ। ਬੀਐੱਸਐੱਫ ਦੇ ਆਈਜੀ ਆਸਿਫ਼ ਜਲਾਲ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਸਰਚ ਅਪਰੇਸ਼ਨ ਦੌਰਾਨ ਇਸ ਇਲਾਕੇ ਵਿੱਚੋਂ ਕੋਈ ਵੀ ਇਤਰਾਜ਼ਯੋਗ ਚੀਜ਼ ਨਹੀਂ ਮਿਲੀ।