ਡੀਪੀਐੱਸ ਬੱਤਰਾ
ਸਮਰਾਲਾ, 9 ਐਪਰਲ
ਪਿੰਡ ਲਲੌੜੀ ਕਲਾਂ ਨੇੜੇ ਬਿੱਗ ਰਿਜ਼ੌਰਟ ਦੇ ਬਾਹਰ ਲੰਘੀ ਰਾਤ ਕਾਰ ਸਵਾਰਾਂ ਨੇ ਖੰਨਾ ਦੇ ਅਕਾਲੀ ਕੌਂਸਲਰ ਦੇ ਮੁਲਾਜ਼ਮ ਦੀ ਕੁੱਟਮਾਰ ਕਰਕੇ 1 ਲੱਖ 40 ਹਜ਼ਾਰ ਰੁਪਏ ਖੋਹ ਲਏ। ਅਕਾਲੀ ਕੌਂਸਲਰ ਹਨੀ ਰੋਸ਼ਾ ਦਾ ਮੁਲਾਜ਼ਮ ਸ਼ੁਭਮ ਅਰੌੜਾ ਆਪਣੇ ਇਕ ਹੋਰ ਦੋਸਤ ਲਖਵਿੰਦਰ ਸਿੰਘ ਨਾਲ ਸਕੂਟਰੀ ’ਤੇ ਖੰਨਾ ਤੋਂ ਸਮਰਾਲਾ ਵੱਲ ਇਹ ਰਕਮ ਕਿਸੇ ਨੂੰ ਅੱਗੇ ਦੇਣ ਲਈ ਆ ਰਿਹਾ ਸੀ ਤਾਂ ਜਿਵੇ ਹੀ ਇਹ ਖੰਨਾ ਪਾਰ ਕਰਕੇ ਸਮਰਾਲਾ ਦੀ ਹੱਦ ਵਿੱਚ ਬਿੱਗ ਰਿਜ਼ੌਰਟ ਨੇੜੇ ਪਹੁੰਚੇ ਤਾਂ ਪਹਿਲਾ ਤੋਂ ਹੀ ਪਿੱਛਾ ਕਰ ਰਹੇ ਲੋਕਾਂ ਨੇ ਇਨ੍ਹਾਂ ਨੂੰ ਘੇਰ ਲਿਆ ਅਤੇ ਇਨਾਂ ਦੋਵਾਂ ਦੀ ਕੁੱਟਮਾਰ ਕਰਦੇ ਹੋਏ ਨਗਦੀ ਖੋਹ ਲਈ। ਪੁਲੀਸ ਨੇ ਖੰਨਾ ਵਾਸੀ 4 ਵਿਅਕਤੀਆਂ ਸਮੇਤ 10-15 ਅਣਪਛਾਤੇ ਵਿਅਕਤੀਆਂ ’ਤੇ ਕੇਸ ਦਰਜ ਕੀਤਾ ਹੈ।