ਜਗਮੋਹਨ ਸਿੰਘ
ਰੂਪਨਗਰ/ਘਨੌਲੀ, 22 ਦਸੰਬਰ
ਪਿੰਡ ਸਰਸਾ ਨੰਗਲ ਵਿੱਚ ਸਿਰਸਾ ਨਦੀ ਦੇ ਕੰਢੇ ਸ਼ਰਧਾਲੂਆਂ ਦੀ ਸਹਾਇਤਾ ਨਾਲ ਕਾਰ ਸੇਵਾ ਰਾਹੀਂ ਜੰਗਲ ਨੂੰ ਪੱਧਰਾ ਕਰਕੇ ਗੁਰੂਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਦੀ ਸੁੰਦਰ ਇਮਾਰਤ ਤਿਆਰ ਕਰਨ ਵਾਲੇ ਸੰਤ ਅਜੀਤ ਸਿੰਘ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ। ਉਨ੍ਹਾਂ ਨੇ ਬੀਤੀ ਰਾਤ ਮੈਕਸ ਹਸਪਤਾਲ ਮੁਹਾਲੀ ਵਿੱਚ ਅੰਤਿਮ ਸਾਹ ਲਿਆ। ਉਨ੍ਹਾਂ ਦੇ ਨਿੱਜੀ ਸੇਵਾਦਾਰ ਬਹਾਦਰ ਸਿੰਘ ਅਤੇ ਨਿੱਜੀ ਸਹਾਇਕ ਮਨਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਮ੍ਰਿਤਕ ਦੇਹ ਦਾ ਸਸਕਾਰ 23 ਦਸੰਬਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਨਿਹੋਲਕਾ (ਨੇੜੇ ਕੁਰਾਲੀ) ਵਿਖੇ ਕੀਤਾ ਜਾਵੇਗਾ।