ਦਿਹਾਤੀ ਵਿਕਾਸ ਫੰਡ: ਗੇਂਦ ਹੁਣ ਕੇਂਦਰ ਸਰਕਾਰ ਦੇ ਪਾਲੇ ’ਚ

ਦਿਹਾਤੀ ਵਿਕਾਸ ਫੰਡ: ਗੇਂਦ ਹੁਣ ਕੇਂਦਰ ਸਰਕਾਰ ਦੇ ਪਾਲੇ ’ਚ

ਚਰਨਜੀਤ ਭੁੱਲਰ

ਚੰਡੀਗੜ੍ਹ, 8 ਜੁਲਾਈ

ਕੇਂਦਰੀ ਖੁਰਾਕ ਮੰਤਰਾਲੇ ਵੱਲੋਂ ਦਿਹਾਤੀ ਵਿਕਾਸ ਫੰਡ ਦੇ ਬਕਾਏ ਸਬੰਧੀ ਲਗਾਏ ਗਏ ਇਤਰਾਜ਼ਾਂ ਨੂੰ ਅੱਜ ਪੰਜਾਬ ਸਰਕਾਰ ਨੇ ਦੂਰ ਕਰ ਦਿੱਤਾ ਹੈ। ਖੁਰਾਕ ਤੇ ਸਪਲਾਈ ਵਿਭਾਗ ਪੰਜਾਬ ਦੀ ਸਮੁੱਚੀ ਟੀਮ ਨੇ ਅੱਜ ਦਿੱਲੀ ਵਿਚ ਕੇਂਦਰੀ ਖੁਰਾਕ ਮੰਤਰਾਲੇ ਦੇ ਉੱਚ ਅਧਿਕਾਰੀਆਂ ਨਾਲ ਸਾਂਝੀ ਮੀਟਿੰਗ ਕੀਤੀ। ਇਸ ਦੌਰਾਨ ਪੰਜਾਬ ਦੇ ਅਧਿਕਾਰੀਆਂ ਦੀ ਟੀਮ ਨੇ ਕੇਂਦਰੀ ਖੁਰਾਕ ਮੰਤਰਾਲੇ ਦੇ ਸਾਰੇ ਤੌਖ਼ਲੇ ਦੂਰ ਕਰ ਦਿੱਤੇ। ਪੰਜਾਬ ਸਰਕਾਰ ਵੱਲੋਂ ਹਰ ਪੱਖ ਤੋਂ ਤਸੱਲੀ ਕਰਵਾਏ ਜਾਣ ਮਗਰੋਂ ਹੁਣ ਪੇਂਡੂ ਵਿਕਾਸ ਫੰਡ ਜਾਰੀ ਕਰਨ ਨੂੰ ਲੈ ਕੇ ਗੇਂਦ ਕੇਂਦਰ ਸਰਕਾਰ ਦੇ ਪਾਲੇ ਵਿਚ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਦਾ ਕੇਂਦਰ ਸਰਕਾਰ ਵੱਲ ਕਰੀਬ 1539 ਕਰੋੜ ਰੁਪਏ ਦਾ ਦਿਹਾਤੀ ਵਿਕਾਸ ਫੰਡ ਬਕਾਇਆ ਖੜ੍ਹਾ ਹੈ ਜਿਸ ਵਿੱਚ ਝੋਨੇ ਦੇ ਸੀਜ਼ਨ ਦੇ ਕਰੀਬ 755 ਕਰੋੜ ਰੁਪਏ ਅਤੇ ਕਣਕ ਦੇ ਸੀਜ਼ਨ ਦੇ 783 ਕਰੋੜ ਰੁਪਏ ਦਿਹਾਤੀ ਵਿਕਾਸ ਫੰਡ ਸ਼ਾਮਲ ਹੈ। ਉਸ ਤੋਂ ਪਹਿਲਾਂ ਝੋਨੇ ਦੇ ਸੀਜ਼ਨ ਦੌਰਾਨ 400 ਕਰੋੋੜ ਰੁਪਏ ਦਾ ਦਿਹਾਤੀ ਵਿਕਾਸ ਫੰਡ ਰਿਲੀਜ਼ ਕਰ ਦਿੱਤਾ ਗਿਆ ਸੀ। ਬਾਕੀ ਦੇ ਬਕਾਏ ਜਾਰੀ ਕਰਨ ਤੋਂ ਕੇਂਦਰ ਸਰਕਾਰ ਆਨਾਕਾਨੀ ਕਰ ਰਹੀ ਹੈ।

ਕੇਂਦਰੀ ਖੁਰਾਕ ਮੰਤਰਾਲੇ ਦਾ ਮੁੱਖ ਇਤਰਾਜ਼ ਇਹੋ ਰਿਹਾ ਹੈ ਕਿ ਪਿਛਲੇ ਵਰ੍ਹਿਆਂ ਵਿਚ ਜੋ ਦਿਹਾਤੀ ਵਿਕਾਸ ਫੰਡ ਖਰਚ ਕੀਤਾ ਗਿਆ ਹੈ, ਉਸ ਦਾ ਹਿਸਾਬ ਦਿੱਤਾ ਜਾਵੇ। ਹਾਲਾਂਕਿ, ਪੰਜਾਬ ਸਰਕਾਰ ਨੇ ਸਮੁੱਚੇ ਖਰਚੇ ਦਾ ਲੇਖਾ- ਜੋਖਾ ਕੇਂਦਰ ਕੋਲ ਭੇਜਿਆ ਹੋਇਆ ਸੀ ਪ੍ਰੰਤੂ ਅੱਜ ਅਧਿਕਾਰੀਆਂ ਨੇ ਉਸੇ ਰੂਪ ਵਿੱਚ ਕੇਂਦਰੀ ਅਧਿਕਾਰੀਆਂ ਸਾਹਮਣੇ ਹਿਸਾਬ ਰੱਖ ਦਿੱਤਾ ਹੈ ਜਿਸ ਰੂਪ ਵਿਚ ਕੇਂਦਰੀ ਮੰਤਰਾਲਾ ਚਾਹੁੰਦਾ ਸੀ। ਕੇਂਦਰੀ ਮੰਤਰਾਲੇ ਦੀ ਪਹਿਲਾਂ ਭੇਜੇ ਗਏ ਲੇਖੇ-ਜੋਖੇ ਨਾਲ ਤਸੱਲੀ ਨਹੀਂ ਸੀ ਹੋਈ, ਇਸ ਕਰ ਕੇ ਪੰਜਾਬ ਦੇ ਅਧਿਕਾਰੀਆਂ ਨੇ ਅੱਜ ਵਿਸਥਾਰ ਵਿੱਚ ਤੱਥ ਸਾਹਮਣੇ ਰੱਖੇ ਹਨ।

ਖੁਰਾਕ ਤੇ ਸਪਲਾਈ ਵਿਭਾਗ ਪੰਜਾਬ ਦੇ ਸਕੱਤਰ ਰਾਹੁਲ ਤਿਵਾੜੀ, ਵਿਭਾਗ ਦੇ ਡਾਇਰੈਕਟਰ ਰਵੀ ਭਗਤ, ਦੋ ਜੁਆਇੰਟ ਡਾਇਰੈਕਟਰਾਂ ਤੋਂ ਇਲਾਵਾ ਦਿਹਾਤੀ ਵਿਕਾਸ ਫੰਡ ਬਰਾਂਚ ਦੇ ਅਧਿਕਾਰੀ ਅਤੇ ਵਿੱਤ ਬਰਾਂਚ ਦੇ ਜਨਰਲ ਮੈਨੇਜਰ ਇਸ ਮਾਮਲੇ ਨੂੰ ਲੈ ਕੇ ਅੱਜ ਦਿੱਲੀ ਗਏ ਸਨ। ਉੱਧਰ, ਕੇਂਦਰੀ ਖੁਰਾਕ ਮੰਤਰਾਲੇ ਨੇ ਵੀ ਵੱਖ-ਵੱਖ ਬਰਾਂਚਾਂ ਦੇ ਅਧਿਕਾਰੀ ਅਤੇ ਭਾਰਤੀ ਖੁਰਾਕ ਨਿਗਮ ਦੇ ਉੱਚ ਅਧਿਕਾਰੀ ਸੱਦੇ ਹੋਏ ਸਨ। ਖੁਰਾਕ ਤੇ ਸਪਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਰਵੀ ਭਗਤ ਦਾ ਕਹਿਣਾ ਸੀ ਕਿ ਅੱਜ ਉਨ੍ਹਾਂ ਨੇ ਕੇਂਦਰੀ ਖੁਰਾਕ ਮੰਤਰਾਲੇ ਦੇ ਅਧਿਕਾਰੀਆਂ ਕੋਲ ਸਾਰਾ ਹਿਸਾਬ ਰੱਖ ਦਿੱਤਾ ਹੈ ਅਤੇ ਅਗਲਾ ਫੈਸਲਾ ਕੇਂਦਰ ਸਰਕਾਰ ਨੇ ਲੈਣਾ ਹੈ। ਪੰਜਾਬ ਦਾ ਕੇਂਦਰ ਸਰਕਾਰ ਵੱਲ ਕਰੀਬ ਤਿੰਨ ਤੋਂ ਚਾਰ ਹਜ਼ਾਰ ਕਰੋੜ ਦਾ ਬਕਾਇਆ ਖੜ੍ਹਾ ਹੈ। ਕਰੀਬ 10 ਫੀਸਦੀ ਆੜ੍ਹਤੀਆਂ ਦੇ ਫਸਲੀ ਬਕਾਏ ਵੀ ਰੋਕੇ ਹੋਏ ਸਨ ਜੋ 1400 ਕਰੋੜ ਦੇ ਕਰੀਬ ਬਣਦੇ ਹਨ। ਇਸੇ ਤਰ੍ਹਾਂ 800 ਕਰੋੋੜ ਦੇ ਕਰੀਬ ਹੋਰ ਬਕਾਏ ਸਨ। ਇਨ੍ਹਾਂ ਸਭਨਾਂ ਬਾਰੇ ਪੰਜਾਬ ਸਰਕਾਰ ਦੀ ਟੀਮ ਨੇ ਕੇਂਦਰੀ ਮੰਤਰਾਲੇ ਅੱਗੇ ਰਿਕਾਰਡ ਪੇਸ਼ ਕੀਤਾ ਹੈ।

ਅਗਲੇ ਹਫ਼ਤੇ ਕੇਂਦਰੀ ਮੰਤਰੀ ਨੂੰ ਮਿਲਾਂਗੇ: ਆਸ਼ੂ

ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਕਿਹਾ ਕਿ ਉਹ ਅਗਲੇ ਹਫ਼ਤੇ ਕੇਂਦਰੀ ਖੁਰਾਕ ਮੰਤਰੀ ਪਿਯੂਸ਼ ਗੋਇਲ ਨੂੰ ਮਿਲਣ ਜਾ ਰਹੇ ਹਨ, ਜਿਸ ਵਾਸਤੇ ਅੱਜ ਚਿੱਠੀ ਭੇਜ ਕੇ ਕੇਂਦਰੀ ਮੰਤਰੀ ਤੋਂ ਮੀਟਿੰਗ ਲਈ ਸਮਾਂ ਮੰਗਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦਾ ਰਵੱਈਆ ਹੁਣ ਠੀਕ ਜਾਪਦਾ ਹੈ ਅਤੇ ਅੱਜ ਕੇਂਦਰ ਦੇ ਬਕਾਇਆ ਰਾਸ਼ੀ ਦੇ ਖਰਚ ਸਬੰਧੀ ਸਾਰੇ ਤੌਖਲੇ ਦੂਰ ਕਰ ਦਿੱਤੇ ਗਏ ਹਨ। ਹੁਣ ਉਹ ਕੇਂਦਰੀ ਮੰਤਰੀ ਨੂੰ ਮਿਲ ਕੇ ਬਕਾਏ ਜਾਰੀ ਕਰਨ ਲਈ ਦਬਾਅ ਪਾਉਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਸ਼ਹਿਰ

View All