ਤੇਜਿੰਦਰ ਸਿੰਘ ਖਾਲਸਾ
ਚੋਹਲਾ ਸਾਹਿਬ, 19 ਫ਼ਰਵਰੀ
ਕੌਮੀ ਸ਼ਾਹਰਾਹ ’ਤੇ ਪੈਂਦੇ ਥਾਣਾ ਸਰਹਾਲੀ ਅਧੀਨ ਆਉਂਦੇ ਪਿੰਡ ਨੌਸ਼ਹਿਰਾ ਪੰਨੂਆਂ ਦੇ ਐੱਚਡੀਐੱਫਸੀ ਬੈਂਕ ਵਿਚ ਤਿੰਨ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਹਥਿਆਰਾਂ ਦੀ ਨੋਕ ’ਤੇ ਤੀਹ ਲੱਖ ਰੁਪਏ ਦੀ ਨਗ਼ਦੀ ਲੁੱਟ ਲਈ। ਨਕਾਬਪੋਸ਼ ਲੁਟੇਰੇ ਜਾਂਦੇ ਹੋਏ ਖਜ਼ਾਨਚੀ ਦੇ ਗਲੇ ਵਿੱਚੋਂ ਸੋਨੇ ਦੀ ਚੈਨੀ ਵੀ ਖਿੱਚ ਕੇ ਫਰਾਰ ਹੋ ਗਏ।