ਚੰਡੀਗੜ੍ਹ: ਪੰਜਾਬ ਸਰਕਾਰ ਨੇ ਅੱਜ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਸੂਬੇ ’ਚੋਂ ਕਣਕ ਦੀ ਖਰੀਦ ਲਈ ਨਗ਼ਦੀ ਕਰਜ਼ਾ ਸੀਮਾ (ਸੀਸੀਐੱਲ) ਵਧਾ ਦਿੱਤੀ ਹੈ। ਆਰਬੀਆਈ ਨੇ ਮਈ ਦੇ ਅੰਤ ਤੱਕ ਸੀਸੀਐੱਲ ਵਿਚ 3378.15 ਕਰੋੜ ਰੁਪਏ ਦਾ ਵਾਧਾ ਕੀਤਾ ਹੈ। ਸੂਬਾ ਸਰਕਾਰ ਦੇ ਤਰਜਮਾਨ ਨੇ ਕਿਹਾ ਕਿ ਅਪਰੈਲ ਦੇ ਅਖੀਰ ਤੱਕ ਪ੍ਰਵਾਨਿਤ ਲਿਮਟ 24,773.11 ਕਰੋੜ ਰੁਪਏ ਦੀ ਸੀ, ਜਿਸ ਨੂੰ ਹੁਣ ਮਈ ਦੇ ਅੰਤ ਤੱਕ ਵਧਾ ਕੇ 28,151.26 ਕਰੋੜ ਕਰ ਦਿੱਤਾ ਗਿਆ ਹੈ। ਪੰਜਾਬ ਤੋਂ ਕੇਂਦਰੀ ਪੂਲ ਲਈ ਕਣਕ ਦੀ ਖਰੀਦ ਦਾ ਕੰਮ ਅਪਰੈਲ ਤੋਂ ਸ਼ੁਰੂ ਹੋ ਚੁੱਕਾ ਹੈ। -ਪੀਟੀਆਈ