ਸ੍ਰੀ ਆਨੰਦਪੁਰ ਸਾਹਿਬ: ਸ਼੍ਰੋਮਣੀ ਕਮੇਟੀ ਵਲੋਂ ਸਾਕਾ ਪੰਜਾ ਸਾਹਿਬ ਦੀ ਸ਼ਤਾਬਦੀ ਨੂੰ ਸਮਰਪਿਤ ਸ਼ਰੂ ਕੀਤੀ ਗਈ ‘ਅੰਮ੍ਰਿਤ ਛਕੋ ਸਿੰਘ ਸਜੋ’ ਲਹਿਰ ਤਹਿਤ ਸ੍ਰੀ ਆਨੰਦਪੁਰ ਸਾਹਿਬ ਦੇ ਹਲਕੇ ਵਿਚ ਪਿੰਡ-ਪਿੰਡ ਪ੍ਰੋਗਰਾਮ 27 ਤੋਂ ਸ਼ਰੂ ਕੀਤੇ ਜਾਣਗੇ। ਇਹ ਜਾਣਕਾਰੀ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਦਿੱਤੀ। ਉਨ੍ਹਾਂ ਕਿਹਾ ਕਿ ਪਹਿਲਾ ਪ੍ਰੋਗਰਾਮ 27 ਅਗਸਤ, ਪਿੰਡ ਬੁਰਜ ਅਤੇ ਪਿੰਡ ਅਗੰਮਪੁਰ ਵਿੱਚ ਹੋਵੇਗਾ। ਦੂਜੇ ਦਿਨ ਦਾ ਪ੍ਰੋਗਰਾਮ 28 ਅਗਸਤ ਪਿੰਡ ਲੋਧੀਪੁਰ ਅਤੇ ਪਿੰਡ ਗਰਾ ਵਿੱਚ, ਤੀਜੇ ਦਿਨ ਦਾ ਪ੍ਰੋਗਰਾਮ 29 ਨੂੰ ਪਿੰਡ ਨਿੱਕੂਵਾਲ ਅਤੇ ਪਿੰਡ ਅਗੰਮਪੁਰ ਟੱਪਰੀਆਂ ਵਿੱਚ ਹੋਵੇਗਾ। -ਪੱਤਰ ਪ੍ਰੇਰਕ