ਖਮਾਣੋਂ: ਸਰਵਹਿੱਤਕਾਰੀ ਵਿੱਦਿਆ ਮੰਦਿਰ ਖਮਾਣੋਂ ਵਿਚਖੇ ਵਿਦਿਆਰਥੀਆਂ ਦੀ ਹੌਂਸਲਾ-ਅਫ਼ਜ਼ਾਈ ਲਈ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਇਸ ਦੀ ਸ਼ੁਰੂਆਤ ਸਕੂਲ ਮੈਨੇਜਮੈਂਟ ਦੇ ਮੈਂਬਰਾਂ ਨੇ ਦੀਪ ਜਗਾ ਕੇ ਕੀਤੀ। ਇਸ ਮਗਰੋਂ ਸ਼ਬਦ ਗਾਇਨ ਕੀਤਾ ਗਿਆ ਤੇ ਵਿਦਿਆਰਥੀਆਂ ਨੇ ਯੋਗ ਆਸਨ, ਭੰਗੜਾ, ਗਿੱਧਾ, ਡਾਂਸ ਆਦਿ ਦੀਆਂ ਮਨਮੋਹਕ ਪੇਸ਼ਕਾਰੀਆਂ ਦਿੱਤੀਆਂ। ਵਿਦਿਆਰਥੀਆਂ ਦੇ ਮਾਤਾ-ਪਿਤਾ ਨੇ ਗੂਗਲ ਮੀਟ ਰਾਹੀਂ ਪ੍ਰੋਗਰਾਮ ਨਾਲ ਜੁੜੇ। ਇਸ ਮਗਰੋਂ ਮੁੱਖ ਮਹਿਮਾਨ, ਸਕੂਲ ਮੈਨੇਜਮੇੰਟ ਤੇ ਪ੍ਰਿੰਸੀਪਲ ਨੇ ਵਿੱਦਿਆ ਅਤੇ ਹੋਰਨਾਂ ਖੇਤਰਾਂ ’ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ।
-ਨਿੱਜੀ ਪੱਤਰ ਪ੍ਰੇਰਕ