ਸੰਜੀਵ ਬੱਬੀ
ਚਮਕੌਰ ਸਾਹਿਬ, 21 ਜੁਲਾਈ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਬਾਰਵੀਂ ਸ਼੍ਰੇਣੀ ਦੇ ਨਤੀਜਿਆਂ ਵਿੱਚ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਗੁਰਵਿੰਦਰ ਸਿੰਘ ਭੰਗੂ ਨੇ ਦੱਸਿਆ ਕਿ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਪ੍ਰਭਜੋਤ ਕੌਰ ਨੇ ਮੈਡੀਕਲ ਦੀ ਪ੍ਰੀਖ਼ਿਆ ਵਿੱਚ 450 ਅੰਕਾਂ ਵਿੱਚੋਂ 449 ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਤੋਂ ਇਲਾਵਾ ਕੰਗ ਯਾਦਗਾਰੀ ਦਿਹਾਤੀ ਸੰਸਥਾ ਦੀਆਂ ਵਿਦਿਆਰਥਣਾਂ ਜਸਕਰਨਪ੍ਰੀਤ ਕੌਰ ਅਤੇ ਸਨੇਹਪ੍ਰੀਤ ਕੌਰ ਪਹਿਲੇ ਸਥਾਨ ’ਤੇ ਰਹੀਆਂ, ਜਦੋਂ ਕਿ ਕਿਰਨਪ੍ਰੀਤ ਕੌਰ ਨੇ ਦੂਜਾ ਅਤੇ ਜਸ਼ਨਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀ ਵਿਦਿਆਰਥਣ ਨਵਕਿਰਨ ਕੌਰ ਨੇ ਪਹਿਲਾ, ਸੁਮਨਦੀਪ ਕੌਰ ਨੇ ਦੂਜਾ, ਸਰਬਜੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਤੋਂ ਇਲਾਵਾ ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦੇ ਆਰਟਸ ਗਰੁੱਪ ਵਿੱਚੋਂ ਸ਼ਹਿਨਾਜ ਵਾਲੀਆ ਨੇ ਪਹਿਲਾ, ਕਿਰਨਪ੍ਰੀਤ ਕੌਰ ਨੇ ਦੂਜਾ ਅਤੇ ਅਮਨਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਾਇੰਸ ਗਰੁੱਪ ਵਿੱਚੋਂ ਗੁਰਲੀਨ ਕੌਰ ਨੇ ਪਹਿਲਾ, ਜਸ਼ਨਪ੍ਰੀਤ ਕੌਰ ਨੇ ਦੂਜਾ ਅਤੇ ਨਵਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਕਾਮਰਸ ਗਰੁੱਪ ਵਿੱਚੋਂ ਹਰਸ਼ਿਵਵੇਕ ਸਿੰਘ ਨੇ ਪਹਿਲਾ, ਪਰਮਪ੍ਰੀਤ ਕੌਰ ਤੇ ਸਮਰਜੀਤ ਸਿੰਘ ਨੇ ਦੂਜਾ ਅਤੇ ਸਿਮਰਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਬਨੂੜ(ਕਰਮਜੀਤ ਸਿੰਘ ਚਿੱਲਾ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਬਾਰਵੀਂ ਸ਼੍ਰੇਣੀ ਦੇ ਨਤੀਜਿਆਂ ਵਿੱਚ ਬੇਬੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਸਿਮਰਨਜੀਤ ਕੌਰ ਅਤੇ ਸ਼ਿਵਾਲਿਕ ਮਾਡਲ ਸੀਨੀਅਰ ਸੈਕੰਡਰੀ ਸੁਮਨਜੀਤ ਕੌਰ ਇੱਕੋ ਬਰਾਬਰ 438 ਅੰਕ ਹਾਸਿਲ ਕਰਕੇ ਬਨੂੜ ਸ਼ਹਿਰ ਦੇ ਪ੍ਰਾਈਵੇਟ ਸਕੂਲਾਂ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਬੇਬੀ ਮਾਡਲ ਸਕੂਲ ਦੀ ਅਸੀਨਾ ਪਿੰਡ ਕਰਾਲੀ ਅਤੇ ਨਵਨੀਤ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ ਹੈ। ਕਰਨ ਸ਼ਰਮਾ ਨੇ ਤੀਜਾ ਅਤੇ ਗੁਰਜੋਤ ਕੌਰ ਨੇ ਚੌਥਾ ਸਥਾਨ ਪ੍ਰਾਪਤ ਕੀਤਾ।
ਸ਼ਿਵਾਲਿਕ ਸਕੂਲ ਦੀ ਕ੍ਰਿਤਿਕਾ ਸਹਾਏ ਨੇ ਦੂਜਾ, ਸਿਮਰਨ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਸੰਤ ਬਾਬਾ ਵਰਿਆਮ ਸਿੰਘ ਮੈਮੋਰੀਅਲ ਸਕੂਲ ਦੀ ਲਵਪ੍ਰੀਤ ਕੌਰ ਨੇ ਸਕੂਲ ਵਿੱਚੋਂ ਪਹਿਲਾ, ਹਰਮਨਪ੍ਰੀਤ ਕੌਰ ਨੇ ਦੂਜਾ ਅਤੇ ਰਮਨਜੋਤ ਕੌਰ ਤੀਜਾ ਸਥਾਨ ਹਾਸਿਲ ਕੀਤਾ।
ਮੋਰਿੰਡਾ(ਸੰਜੀਵ ਤੇਜਪਾਲ): ਇਥੇ ਸਵਾਮੀ ਸ਼ਿਵਾਨੰਦਾ ਸਰਵਹਿਤਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਆਰਟਸ ਸ਼੍ਰੇਣੀ ਵਿੱਚੋਂ ਮਹਿਕਜੋਤ ਕੌਰ ਨੇ ਪਹਿਲਾ, ਨਵਦੀਪ ਕੌਰ ਨੇ ਦੂਜਾ ਅਤੇ ਨਵਜੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਸਾਇੰਸ ਸ਼੍ਰੇਣੀ ਵਿੱਚੋਂ ਰਾਜਵੀਰ ਕੌਰ ਨੇ ਪਹਿਲਾ, ਨਵਦੀਪ ਕੌਰ ਨੇ ਦੂਜਾ ਅਤੇ ਖੁਸ਼ਪ੍ਰੀਤ ਕੌਰ ਤੇ ਰਾਜਵੀਰ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਕਾਮਰਸ ਸ਼੍ਰੇਣੀ ਵਿੱਚੋਂ ਦਵਿੰਦਰ ਸਿੰਘ ਨੇ ਪਹਿਲਾ, ਪਰਮਵੀਰ ਸਿੰਘ ਨੇ ਦੂਜਾ ਅਤੇ ਕੁਨਾਲ ਵਸੀਠਾ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਇਥੇ ਭਾਈ ਨੰਦ ਲਾਲ ਖਾਲਸਾ ਪਬਲਿਕ ਸਕੂਲ ਦੀ ਜਸ਼ਨਪ੍ਰੀਤ ਕੌਰ, ਨਵਦੀਪ ਕੌਰ ਰਵਨੀਤ ਕੌਰ ਤੇ ਰਸ਼ਨਪਾਲ ਕੌਰ ਤੇ ਸਿਮਰਨ ਕੌਰ ਅਤੇ ਗੁਰਵਿੰਦਰ ਸਿੰਘ , ਠਾਕੁਰ ਅਨਮੋਲ ਸਿੰਘ ਤੇ ਸੰਦੀਪ ਕੌਰ ਨੇ ਇਲਾਕੇ ਵਿੱਚ ਸਕੂਲ ਦਾ ਮਾਣ-ਸਤਿਕਾਰ ਵਧਾਇਆ ਹੈ।
ਸ੍ਰੀ ਆਨੰਦਪੁਰ ਸਾਹਿਬ(ਬੀਐੱਸ ਚਾਨਾ): ਸਭ ਤੋਂ ਪੁਰਾਣੇ ਐੱਸਜੀਐੱਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦਾ ਵੀ ਬਾਰ੍ਹਵੀਂ ਦਾ ਨਤੀਜਾ ਸੌ ਫੀਸਦੀ ਰਿਹਾ ਹੈ। ਅੱਜ ਐਲਾਨੇ ਨਤੀਜਿਆਂ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀਆਂ ਲੜਕੀਆਂ ਨੇ ਬਾਰ੍ਹਵੀਂ ਜਮਾਤ ਵਿੱਚ ਸਾਇੰਸ ਗਰੁੱਪ ਵਿੱਚ ਜਸਮੀਨ ਕੌਰ ਨੇ ਪਹਿਲਾ ,ਅੰਕਿਤਾ ਸ਼ਰਮਾ ਨੇ ਦੂਜਾ, ਮੈਤਰੀ ਸ਼ਰਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ, ਆਰਟਸ ਵਿੱਚ ਕਿਰਨਦੀਪ ਕੌਰ ਨੇ ਪਹਿਲਾ, ਅੰਜੂ ਦੇਵੀ ਨੇ ਦੂਜਾ, ਹਿਨਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਨਰਿੰਦਰ ਕੌਰ ਨੇ 91.77 ਅੰਕ ਪ੍ਰਾਪਤ ਕੀਤੇ। ਕਾਮਰਸ ਗਰੁੱਪ ਵਿੱਚ ਦੀਕਸ਼ਾ ਚੌਧਰੀ ਨੇ ਪਹਿਲਾ, ਪਰਮਜੀਤ ਕੌਰ ਨੇ ਦੂਜਾ, ਸੁਨੈਨਾ ਸ਼ਰਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਉੱਧਰ ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਬੰਧ ਅਧੀਨ ਅਤੇ ਇਕਬਾਲ ਸਿੰਘ ਲਾਲਪੁਰਾ ਦੀ ਪ੍ਰਧਾਨਗੀ ਹੇਠ ਚੱਲ ਰਹੇ ਐੱਸਜੀਐੱਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਬਾਰ੍ਹਵੀਂ ਆਰਟਸ ਦੇ ਗਰੱੁਪ ਵਿੱਚ ਅਮਰੀਕ ਸਿੰਘ ਨੇ 418 , ਸਾਇੰਸ ਗਰੁੱਪ ਵਿੱਚ ਬਲਬੀਰ ਸਿੰਘ ਨੇ 410, ਵਿਕਰਮ ਸਿੰਘ ਨੇ 406 , ਜਸ਼ਨਪ੍ਰੀਤ ਸਿੰਘ 401, ਸਾਹਿਲ ਨੇ 401 ਅੰਕ ਪ੍ਰਾਪਤ ਕੀਤੇ।
ਰੂਪਨਗਰ(ਪੱਤਰ ਪ੍ਰੇਰਕ): ਇਥੇ ਜੀਐੱਮਐਨ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦਾ ਬਾਰ੍ਹਵੀਂ ਦਾ ਨਤੀਜੇ ’ਚਾ।
ਸਾਇੰਸ ਗਰੁੱਪ ਵਿੱਚ ਜਸ਼ਨਪ੍ਰੀਤ ਕੌਰ ਨੇ 94 ਫੀਸਦੀ ਅੰਕ ਲੈ ਕੇ ,ਕਾਮਰਸ ਗਰੁੱਪ ਵਿੱਚ ਅਮਨਪ੍ਰੀਤ ਕੌਰ ਨੇ 88 ਫੀਸਦੀ ਅੰਕ ਲੈ ਕੇ ਅਤੇ ਆਰਟਸ ਗਰੁੱਪ ਵਿੱਚ ਅਨੀਤਾ ਕੁਮਾਰੀ ਨੇ 83 ਫੀਸਦੀ ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਡੀਏਵੀ ਪਬਲਿਕ ਸਕੂਲ ਰੂਪਨਗਰ ਦੀ ਵਿਦਿਆਰਥਣ ਮੀਨੂ ਨੇ ਕਾਮਰਸ ਗਰੁੱਪ ਵਿੱਚ 98.2 ਫੀਸਦੀ ਅੰਕ ਲੈ ਕੇ,ਆਰਟਸ ਗਰੁੱਪ ਵਿੱਚ ਨੇਹਾ ਨੇ 95.55 ਫੀਸਦੀ ਅੰਕ ਲੈ ਕੇ ਅਤੇ ਸਾਇੰਸ ਗਰੁੱਪ ਵਿੱਚ ਸਿਮਰਨਦੀਪ ਕੌਰ ਨੇ 94.6 ਫੀਸਦੀ ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਖਮਾਣੋਂ (ਜਗਜੀਤ ਕੁਮਾਰ): ਇਥੇ ਗੁਰ ਸ਼ਕਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਖਮਾਣੋਂ ਦਾ ਨਤੀਜਾ ਸੌ ਫੀਸਦੀ ਰਿਹਾ। ਸਕੂਲ ਦੇ ਪ੍ਰਿੰਸੀਪਲ ਪ੍ਰਦੀਪ ਸ਼ੁਕਲਾ ਨੇ ਦੱਸਿਆ ਕਿ ਇਸ ਪ੍ਰੀਖ਼ਿਆ ਵਿੱਚ ਸਾਰੇ ਵਿਦਿਆਰਥੀ ਪਾਸ ਰਹੇ ਅਤੇ ਸਾਰੇ ਵਿਦਿਆਰਥੀਆਂ ਨੇ ਪਹਿਲੇ ਦਰਜੇ ਵਿੱਚ ਪ੍ਰੀਖ਼ਿਆ ਪਾਸ ਕੀਤੀ। ਪ੍ਰਿੰਸੀਪਲ ਸ਼ੁਕਲਾ ਅਤੇ ਸਟਾਫ ਵੱਲੋਂ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ। ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਮਾਣੋਂ ਦੇ ਪ੍ਰਿੰਸੀਪਲ ਸੱਤਪਾਲ ਸਿੰਘ ਨੇ ਦੱਸਿਆ ਕਿ ਸਾਇੰਸ ਗਰੁੱਪ ਅਤੇ ਆਰਟਸ ਗਰੁੱਪ ਦਾ ਨਤੀਜਾ ਸੌ ਫੀਸਦੀ ਰਿਹਾ ਅਤੇ ਕਾਮਰਸ ਦਾ ਨਤੀਜਾ ਵੀ ਬਹੁਤ ਸ਼ਾਨਦਾਰ ਰਿਹਾ। ਮੈਡੀਕਲ ਵਿੱਚ ਅਖਵਿੰਦਰ ਕੌਰ ਨੇ 98.7 ਫੀਸਦੀ ਅਤੇ ਰਮਨਪ੍ਰੀਤ ਕੌਰ ਨੇ 94.4 ਫੀਸਦੀ ਅੰਕ ਪ੍ਰਾਪਤ ਕੀਤੇ। ਇਸੇ ਤਰ੍ਹਾਂ ਕਾਮਰਸ ਵਿਚ ਨੇਹਾ ਗੁਪਤਾ ਅਤੇ ਪ੍ਰਨੀਤ ਕੌਰ ਨੇ ਨੇ 94 ਫੀਸਦੀ ਅੰਕ ਪ੍ਰਾਪਤ ਕੀਤੇ ਅਤੇ ਆਰਟਸ ਵਿੱਚ ਪ੍ਰਭਜੀਤ ਸਿੰਘ ਨੇ 93 ਫੀਸਦੀ ਅੰਕ ਪ੍ਰਾਪਤ ਕੀਤੇ।
ਅਮਲੋਹ(ਰਾਮ ਸਰਨ ਸੂਦ): ਇਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬੀ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਰਿਹਾ ਹੈ। ਸਟਾਫ਼ ਸਕੱਤਰ ਅਤੇ ਪੰਜਾਬ ਅਧਿਆਪਕ ਸੰਘ ਦੇ ਪ੍ਰਧਾਨ ਨਿਰਮਲ ਸਿੰਘ ਫਤਿਹਪੁਰ ਨੇ ਦੱਸਿਆ ਕਿ ਲਵਨੀਤ ਕੌਰ, ਗੁਰਸਿਮਰਨ ਕੌਰ ਅਤੇ ਸਿਮਰਨ ਕੌਰ ਤੇ ਮਨਪ੍ਰੀਤ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਮਲੋਹ ਦੇ ਸਾਇੰਸ ਗਰੁੱਪ ’ਚੋਂ ਗੁਰਵਿੰਦਰ ਸਿੰਘ , ਅਮਨਦੀਪ ਕੌਰ ਅਤੇ ਅਨਮੋਲ ਗਿਰੀ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਕਮਰਸ ਗਰੁੱਪ ਵਿੱਚ ਮੁਸਕਾਨ ਕਾਕਰੀਆ, ਪ੍ਰਭਜੋਤ ਕੌਰ ਅਤੇ ਅਭਿਸ਼ੇਕ ਦੀਪ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਆਰਟਸ ਗਰੁੱਪ ਵਿੱਚ ਸੁਖਪ੍ਰੀਤ, ਲਖਵੀਰ ਸਿੰਘ ਅਤੇ ਸੰਤ ਪ੍ਰਤਾਪ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ।
ਲਾਲੜੂ(ਸਰਬਜੀਤ ਸਿੰਘ ਭੱਟੀ): ਇਥੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਲਾਲੜੂ ਪਿੰਡ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸੌ ਫੀਸਦੀ ਰਿਹਾ। ਪ੍ਰਿੰਸੀਪਲ ਅਨੁੂ ਬਾਹੀਆ ਨੇ ਦੱਸਿਆ ਕਿ ਸਾਇੰਸ ਗਰੁੱਪ ਵਿੱਚ ਲਵਪ੍ਰੀਤ ਕੌਰ ਨੇ ਪਹਿਲਾ, ਸਵੀਤਾ ਰਾਣੀ ਨੇ ਦੂਜਾ ਅਤੇ ਆਰਤੀ ਨੇ ਤੀਜਾ ਸਥਾਨ ਹਾਸਲ ਕੀਤਾ ਹੈ, ਇਸੇ ਤਰ੍ਹਾਂ ਆਰਟਸ ਗਰੁੱਪ ਵਿੱਚ ਅੰਜਲੀ ਨੇ ਪਹਿਲਾ, ਨੇਹਾ ਕੁਮਾਰੀ ਨੇ ਦੂਜਾ ਅਤੇ ਦਮਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ ਹੈ।
ਕੁਰਾਲੀ(ਮਿਹਰ ਸਿੰਘ): ਇਥੇ ਨੇੜਲ ਸਿੰਘ ਸਿਆਲਬਾ ਦੇ ਸ਼ਹੀਦ ਲੈਫ: ਬਿਕਰਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀ ਮੈਡੀਕਲ ਵਿਸ਼ੇ ਦੀ ਵਿਦਿਆਰਥਣ ਅਮਨਪ੍ਰੀਤ ਕੌਰ ਨੇ ਬਾਇਓਲੌਜ਼ੀ ਵਿਚੋਂ 100 ਅੰਕ ਹਾਸਲ ਕਰਕੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ। ਸਾਇੰਸ ਗਰੁੱਪ ਵਿੱਚੋਂ ਅਮਨਪ੍ਰੀਤ ਕੌਰ ਨੇ ਪਹਿਲਾ, ਗੁਰਸਿਮਰਨ ਕੌਰ ਪਾਬਲਾ ਨੇ ਦੂਜਾ ਤੇ ਗਗਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਆਰਟਸ ਗਰੁੱਪ ਵਿੱਚੋਂ ਜਸਪ੍ਰੀਤ ਕੌਰ ਨੇ ਪਹਿਲਾ,ਕਿਰਨਜੀਤ ਕੌਰ ਨੇ ਦੂਜਾ ਅਤੇ ਪ੍ਰਭਜੋਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ ਹੈ।