ਲਹਿਰਾਗਾਗਾ ’ਚ ਬਿਜਲੀ ਮੁਲਾਜ਼ਮਾਂ ਵਲੋਂ ਸਰਕਾਰ ਵਿਰੁੱਧ ਰੈਲੀ

ਲਹਿਰਾਗਾਗਾ ’ਚ ਬਿਜਲੀ ਮੁਲਾਜ਼ਮਾਂ ਵਲੋਂ ਸਰਕਾਰ ਵਿਰੁੱਧ ਰੈਲੀ

ਰਮੇਸ਼ ਭਾਰਦਵਾਜ
ਲਹਿਰਾਗਾਗਾ, 4 ਅਗਸਤ

ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੱਦੇ ਅਨੁਸਾਰ ਅੱਜ ਡਵੀਜ਼ਨ ਲਹਿਰਾਗਾਗਾ ਵਿਖੇ ਪੰਜਾਬ ਸਰਕਾਰ ਦੇ ਵਿਰੁੱਧ ਰੈਲੀ ਕੀਤੀ, ਜਿਸ ਦੀ ਪ੍ਰਧਾਨਗੀ ਰਾਮ ਚੰਦਰ ਸਿੰਘ ਖਾਈ, ਜਸਵਿੰਦਰ ਸਿੰਘ ਜੱਸਾ,ਨਿੰਰਜਣ ਸਿੰਘ ਅਤੇ ਜਗਜੀਤ ਸਿੰਘ ਨੇ ਕੀਤੀ। ਮੰਚ ਦੇ ਸੂਬਾ ਆਗੂ ਪੂਰਨ ਸਿੰਘ ਖਾਈ, ਮਹਿੰਦਰ ਸਿੰਘ ਤੇ ਦਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਮੈਨੇਜਮੈਂਟ ਵਲੋਂ ਕਰੋਨਾ ਮਹਾਂਮਾਰੀ ਵਰਗੇ ਹਲਾਤ ਦੀ ਓਟ ਵਿਚ ਮੁਲਾਜ਼ਮਾਂ ’ਤੇ ਹਰ ਰੋਜ਼ ਹਮਲਾ ਕਰ ਰਹੀ ਹੈ। ਰੈਲੀ ਨੂੰ ਸੁਖਚੈਨ ਸਿੰਘ, ਹਰਭਜਨ ਸਿੰਘ ਹਰਿਆਉ, ਮੀਹਾਂ ਸਿੰਘ, ਮਨਪ੍ਰੀਤ ਸਿੰਘ, ਮੋਹਿਤ ਕੁਮਾਰ, ਗੁਰਛੈਬਰ ਸਿੰਘ, ਛਿੰਦਰਪਾਲ ਮਾਣੀ, ਰਾਮਫਲ ਸਿੰਘ, ਜਸਵੀਰ ਸਿੰਘ, ਬਲਵਿੰਦਰਪਾਲ ਕੌਸ਼ਿਕ ਅਤੇ ਦਰਸ਼ਨ ਸਿੰਘ ਨੇ ਵੀ ਸੰਬੋਧਨ ਕੀਤਾ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All