ਪੱਤਰ ਪ੍ਰੇਰਕ
ਲੰਬੀ, 17 ਜਨਵਰੀ
ਗੁਰੂ ਰਵਿਦਾਸ ਜੈਅੰਤੀ ਦੇ ਮੱਦੇਨਜ਼ਰ ਪੰਜਾਬ ’ਚ ਚੋਣਾਂ ਦੀ ਤਰੀਕ ਬਦਲਣ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੋਕ ਭਾਵਨਾਵਾਂ ਮੁਤਾਬਕ ਚੋਣ ਕਮਿਸ਼ਨ ਦਾ ਵਾਜਬ ਫ਼ੈਸਲਾ ਦੱਸਿਆ ਹੈ। ਚੋਣ ਤਰੀਕ ਅਗਾਂਹ ਵਧਣ ਬਾਰੇ ਇੱਕ ਸੁਆਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਲੋਕਾਂ ਦਾ ਮਨ ਪਹਿਲਾਂ ਬਣਿਆ ਹੋਇਆ ਹੈ, ਤਰੀਕ ਅਗਾਂਹ ਵਧਣ ਨਾਲ ਇਸ ’ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਭੱਜਦਿਆਂ ਨੂੰ ਵਾਹਨ ਸਾਰਿਆਂ ਲਈ ਇੱਕੋ ਜਿਹੇ ਹੁੰਦੇ ਹਨ। ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਿੰਡ-ਪਿੰਡ ਗੱਡੀ ਵਿੱਚ ਬੈਠ ਕੇ ਲੋਕਾਂ ਨਾਲ ਰਾਬਤਾ ਕਰ ਰਹੇ ਹਨ।