ਜਸਬੀਰ ਚਾਨਾ
ਫਗਵਾੜਾ, 30 ਅਕਤੂਬਰ
ਤਿਉਹਾਰ ਦੇ ਮੱਦੇਨਜ਼ਰ ਫਗਵਾੜਾ ਪੁਲੀਸ ਵੱਲੋਂ ਸ਼ਹਿਰ ਦੇ ਵੱਖ-ਵੱਖ ਥਾਵਾਂ ’ਤੇ ਚੈਕਿੰਗ ਮੁਹਿੰਮ ਚਲਾਈ ਗਈ। ਇਸ ਮੌਕੇ ਡੀਐੱਸਪੀ ਪਲਵਿੰਦਰ ਸਿੰਘ, ਐੱਸ.ਐੱਚ.ਓ ਟਰੈਫਿਕ ਅਮਨ ਕੁਮਾਰ ਨੇ ਪੁਲੀਸ ਫੋਰਸ ਨਾਲ ਲੈ ਕੇ ਬੱਸ ਸਟੈਂਡ, ਰੇਲਵੇ ਸਟੇਸ਼ਨ ਤੇ ਹੋਰ ਵੱਖ ਵੱਖ ਥਾਵਾਂ ’ਤੇ ਚੈਕਿੰਗ ਕੀਤੀ।ਇਸ ਮੌਕੇ ਕਈ ਸਵਾਰੀਆਂ ਦਾ ਸਾਮਾਨ ਵੀ ਪੁਲੀਸ ਵਲੋਂ ਚੈੱਕ ਕੀਤਾ ਗਿਆ। ਡੀ.ਐੱਸ.ਪੀ ਨੇ ਗੱਲਬਾਤ ਕਰਦਿਆਂ ਕਿਹਾ ਤਿਉਹਾਰਾਂ ਦੇ ਮੱਦੇਨਜ਼ਰ ਪੁਲੀਸ ਵੱਲੋਂ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ ਤਾਂ ਜੋ ਲੋਕਾਂ ’ਚ ਸੁਰੱਖਿਆ ਦੀ ਭਾਵਨਾ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਤਿਉਹਾਰਾਂ ਦੇ ਮੱਦੇਨਜ਼ਰ ਬਾਜ਼ਾਰਾਂ ’ਚ ਭੀੜ ਨਾ ਕਰਨ ਅਤੇ ਖਰੀਦਦਾਰੀ ਸਮੇਂ ਗੱਡੀ ਨੂੰ ਸਹੀ ਥਾਂ ’ਤੇ ਖੜ੍ਹੀ ਕਰਕੇ ਆਉਣ ਤਾਂ ਜੋ ਕਿਸੇ ਤਰ੍ਹਾਂ ਦੀ ਸਮੱਸਿਆ ਪੇਸ਼ ਨਾ ਆ ਸਕੇ।