ਰਾਕੇਸ਼ ਸੈਣੀ
ਨੰਗਲ 15 ਜੂਨ
ਇਥੇ ਬਣ ਰਹੇ ਫਲਾਈਓਵਰ ਦੇ ਨਿਰਮਾਣ ਕਾਰਜਾਂ ਕਾਰਨ ਟਰੱਕ ਯੁੁੂਨੀਅਨ ਚੌਕ ਨੇੜੇ ਫਾਟਕ ਨੂੰ ਪਿਛਲੇ ਲੰਮੇਂ ਸਮੇਂ ਤੋਂ ਬੰਦ ਕੀਤਾ ਗਿਆ ਹੈ ਜਿਸ ਦੇ ਚਲਦੇ ਜਿੱਥੇ ਇਲਾਕੇ ਦੇ ਟਰਾਂਸਪੋਰਟਰਾਂ, ਵਪਾਰੀਆਂ ਅਤੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਸ਼ਹਿਰ ਵਿਚ ਹਰ ਵੇਲੇ ਜਾਮ ਲੱਗੇ ਰਹਿੰਦੇੇ ਹਨ|
ਨੰਗਲ ਤੋਂ ਨਵਾਂ ਨੰਗਲ ਵੱਲ ਆਰਜ਼ੀ ਰਸਤੇ ਦੀ ਮੰਗ ਨੂੰ ਲੈ ਕੇ ਅੱਜ ਅਨੇਕਾਂ ਹੀ ਟਰਾਂਸਪੋਟਰਾਂ, ਵਪਾਰੀਆਂ ਅਤੇ ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਕਿਸਾਨ ਆਗੂ ਸੁਰਜੀਤ ਢੇਰ ਦੀ ਅਗਵਾਈ ਵਿਚ ਇਕ ਰੋਸ ਮਾਰਚ ਕੱਢਿਆ ਅਤੇ ਪ੍ਰਸ਼ਾਸਨ ਅੱਗੇ ਮੰਗ ਕੀਤੀ ਕਿ ਜਦੋਂ ਤੱਕ ਫਲਾਈਓਵਰ ਦਾ ਕੰਮ ਬੰਦ ਹੈ ਉਦੋਂ ਤੱਕ ਆਰਜ਼ੀ ਰਸਤੇ ਦਾ ਪ੍ਰਬੰਧ ਕੀਤਾ ਜਾਵੇ| ਉਨ੍ਹਾਂ ਕਿਹਾ ਕਿ ਅਤਿ ਦੀ ਗਰਮੀ ਵਿਚ ਇਲਾਕੇ ’ਚ ਦੋ ਦੋ ਘੰਟਿਆਂ ਦੇ ਜਾਮ ਆਮ ਦੇਖਣ ਨੂੰ ਮਿਲਦੇ ਹਨ| ਇਸ ਮੌਕੇ ਤੇ ਤੁਲਸੀ ਰਾਮ, ਪ੍ਰਦੀਪ ਸੋਨੀ, ਐਡਵੋਕੇਟ ਵਿਸ਼ਾਲ ਸ਼ਰਮਾ, ਕਰਨੈਲ ਸਿੰਘ ਸੈਣੀ, ਸੁਖਦੇਵ ਸਿੰਘ ਡਿੱਗਵਾ, ਲਵਲੀ ਆਂਗਰਾ, ਐਡਵੋਕੇਟ ਪਰਮਜੀਤ ਸਿੰਘ ਪੰਮਾ, ਰਾਕੇਸ਼ ਕੁਮਾਰ ਬਾਲੀ ਕਲਸੇੜਾ, ਗੁਰਦੀਪ ਸਿੰਘ ਬਾਵਾ, ਕੇਵਲ ਕ੍ਰਿਸ਼ਨ, ਹੁਸ਼ਿਆਰ ਸਿੰਘ, ਮਦਨ ਲਾਲ, ਡੀ ਪੀ ਚੰਦੇਲ, ਨਿਰਦੇਵ ਸ਼ਰਮਾ, ਇੰਦਰਜੀਤ ਸਿੰਘ ਫੌਜੀ, ਵਿਨੋਦ ਕੁਮਾਰ, ਉਂਕਾਰ ਸਿੰਘ ਰਾਣਾ, ਸੁਖਵੰਤ ਸਿੰਘ, ਨਿਤਿਨ ਤਨੇਜਾ, ਸਾਜਨ ਕੁਮਾਰ, ਬਲਦੀਪ ਸਿੰਘਵੀ ਹਾਜ਼ਰ ਸਨ|