ਅੰਮ੍ਰਿਤਸਰ: ਡੈਮੋਕ੍ਰੈਟਿਕ ਐਡਵੋਕੇਟ ਫੋਰਮ ਜ਼ਿਲ੍ਹਾ ਕਚਹਿਰੀ ਦੀ ਮੀਟਿੰਗ ਕਨਵੀਨਰ ਐਡਵੋਕੇਟ ਅਮਰਜੀਤ ਸਿੰਘ ਬਾਈ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਕਿਸਾਨਾਂ ਤੇ ਮਜ਼ਦੂਰਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਮੁਹੱਈਆ ਕਰਾਉਣ ਦਾ ਮਤਾ ਪਾਸ ਕੀਤਾ ਗਿਆ। ਉਨ੍ਹਾਂ ਪ੍ਰਧਾਨ ਮੰਤਰੀ ਵਲੋਂ ਲੋਕ ਸਭਾ ਤੇ ਰਾਜ ਸਭਾ ਵਿਚ ਅੰਦੋਲਨਕਾਰੀ ਕਿਸਾਨਾਂ ਨੂੰ ਅੰਦੋਲਨਜੀਵੀ ਅਤੇ ਪਰਜੀਵੀ ਆਖਣ ਦੀ ਨਿਖੇਧੀ ਕੀਤੀ। ਐਡਵੋਕੇਟ ਰਘਬੀਰ ਸਿੰਘ ਬਾਗੀ, ਇਕਬਾਲ, ਲਖਵਿੰਦਰ ਸਿੰਘ, ਨਵਜੀਤ ਤਰਨਾ, ਅਸ਼ਵਨੀ ਕੁਮਾਰ ਨੇ ਪ੍ਰਧਾਨ ਮੰਤਰੀ ਦੇ ਬਿਆਨ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ। -ਪੱਤਰ ਪ੍ਰੇਰਕ