ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 1 ਅਗਸਤ
ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਪਿੱਪਲ ਮਾਜਰਾ ਦਾ ਸੀਬੀਐਸਈ ਦੀ ਬਾਰ੍ਹਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਰਿਹਾ। ਸਕੂਲ ਦੀ ਪ੍ਰਿੰਸੀਪਲ ਅਨੁਰਾਧਾ ਧੀਮਾਨ ਨੇ ਦੱਸਿਆ ਕਿ ਸਾਇੰਸ ਗਰੁੱਪ ਵਿੱਚੋਂ ਈਮਾਨ ਸਿੰਘ ਚੱਕਲ ਨੇ 94.2 ਫ਼ੀਸਦੀ, ਸਹਿਜ ਖੁਰਾਨਾ ਨੇ 92 ਫ਼ੀਸਦੀ ਤੇ ਹਰਜੀਵਨ ਸਿੰਘ ਮਾਵੀ ਨੇ 90.8 ਫ਼ੀਸਦੀ ਅੰਕ ਲਏ। ਕਾਮਰਸ ’ਚੋਂ ਹਰਜੀਤ ਸਿੰਘ ਅੱਵਲ, ਸਿਮਰਨਪ੍ਰੀਤ ਕੌਰ ਦੋਇਮ ਤੇ ਮਨਪ੍ਰੀਤ ਕੌਰ ਤੀਜੇ ਸਥਾਨ ’ਤੇ ਰਹੀ। ਆਰਟਸ ’ਚੋਂ ਆਸਥਾ ਧੀਮਾਨ ਅੱਵਲ, ਗਗਨਦੀਪ ਕੌਰ ਤੇ ਜੈਸਮੀਨ ਕੌਰ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ’ਤੇ ਰਹੀਆਂ। ਸਕੂਲ ਕਮੇਟੀ ਦੀ ਡਾਇਰੈਕਟਰ ਸ਼ਿੰਦਰਪਾਲ ਕੌਰ ਅਟਵਾਲ ਤੇ ਕਮੇਟੀ ਦੇ ਪ੍ਰਧਾਨ ਗੁਰਦੇਵ ਸਿੰਘ ਅਟਵਾਲ ਤੇ ਮੈਨੇਜਰ ਪ੍ਰੀਤਪਾਲ ਕੌਰ ਅਟਵਾਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਦੀ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਮਨਪ੍ਰੀਤ ਕੌਰ ਅੱਵਲ, ਨਾਜ਼ਿਮਾ ਦੋਇਮ ਤੇ ਪਰਦੀਪ ਕੌਰ ਤੀਜੇ ਸਥਾਨ ’ਤੇ ਰਹੀ। ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ।
ਕੁਰਾਲੀ (ਪੱਤਰ ਪ੍ਰੇਰਕ): ਪਿੰਡ ਸਿਆਲਬਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ। ਪ੍ਰਿੰਸੀਪਲ ਗੁਰਸ਼ੇਰ ਸਿੰਘ ਨੇ ਦੱਸਿਆ ਕਿ ਸਾਇੰਸ ਗਰੁੱਪ ਵਿੱਚੋਂ ਕਰਮਜੀਤ ਸਿੰਘ ਨੇ 97 ਫ਼ੀਸਦੀ, ਅਰਸ਼ਪ੍ਰੀਤ ਕੌਰ ਨੇ 93.8 ਫ਼ੀਸਦੀ ਅਤੇ ਰਮਨੀਤ ਕੌਰ ਨੇ 93.4 ਫ਼ੀਸਦੀ ਅੰਕ ਹਾਸਲ ਕੀਤੇ। ਆਰਟਸ ਗਰੁੱਪ ਵਿੱਚੋਂ ਹਰਜੋਤ ਕੌਰ ਤੇ ਜਸ਼ਨਪ੍ਰੀਤ ਕੌਰ ਨੇ 96.4 ਫ਼ੀਸਦੀ, ਬੇਅੰਤ ਕੌਰ ਨੇ 93 ਫ਼ੀਸਦੀ ਤੇ ਮਨਪ੍ਰੀਤ ਕੌਰ ਤੇ ਖੁਸ਼ੀ ਸ਼ਰਮਾ ਨੇ 92.8 ਫ਼ੀਸਦੀ ਅੰਕ ਹਾਸਲ ਕੀਤੇ।
ਮੋਰਿੰਡਾ (ਪੱਤਰ ਪ੍ਰੇਰਕ): ਸਵਾਮੀ ਸ਼ਿਵਨੰਦਾ ਸਰਵਹਿਤਕਾਰੀ ਸੀਨੀਅਰ ਸੈਕੰਡਰੀ ਸਕੂਲ ਮੋਰਿੰਡਾ ਦਾ 12ਵੀਂ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਦੇ ਆਰਟਸ ਵਿਭਾਗ ਵਿੱਚੋਂ ਪ੍ਰਨੀਤ ਕੌਰ ਨੇ 90 ਫ਼ੀਸਦੀ, ਕਾਮਰਸ ਵਿਭਾਗ ਵਿੱਚੋਂ ਸ਼ਿਵ ਕੁਮਾਰ ਨੇ 95.2 ਫ਼ੀਸਦੀ, ਸਾਇੰਸ ਵਿਭਾਗ ਵਿੱਚੋਂ ਅਨਮੋਲਪ੍ਰੀਤ ਸਿੰਘ ਨੇ 94.2 ਫ਼ੀਸਦੀ ਅੰਕ ਹਾਸਲ ਕੀਤੇ। ਸਕੂਲ ਪ੍ਰਿੰਸੀਪਲ ਜਤਿੰਦਰ ਸ਼ਰਮਾ ਨੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਸਣੇ ਅਧਿਆਪਕਾਂ ਨੂੰ ਵਧਾਈ ਦਿੱਤੀ।