ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 21 ਸਤੰਬਰ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਓਪਨ ਸਕੂਲ ਪ੍ਰਣਾਲੀ ਅਧੀਨ ਸੈਸ਼ਨ 2021-22 ਲਈ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਵਿੱਚ ਲੇਟ ਫ਼ੀਸ ਨਾਲ ਦਾਖ਼ਲਾ ਲੈਣ ਲਈ ਨਵੇਂ ਸਿਰਿਓਂ ਸ਼ਡਿਊਲ ਜਾਰੀ ਕੀਤਾ ਗਿਆ ਹੈ। ਬਿਨਾਂ ਲੇਟ ਫ਼ੀਸ ਦਾਖ਼ਲਾ ਲੈਣ ਦੀ ਆਖ਼ਰੀ ਮਿਤੀ 21 ਸਤੰਬਰ ਸੀ। ਓਪਨ ਸਕੂਲ ਪ੍ਰਣਾਲੀ ਅਧੀਨ ਦਾਖ਼ਲਾ ਲੈਣ ਦੇ ਇੱਛੁਕ ਵਿਦਿਆਰਥੀ ਹੁਣ 6 ਅਕਤੂਬਰ ਤੱਕ ਇੱਕ ਹਜ਼ਾਰ ਰੁਪਏ, 21 ਅਕਤੂਬਰ ਤੱਕ ਦੋ ਹਜ਼ਾਰ ਰੁਪਏ, 6 ਨਵੰਬਰ ਤੱਕ ਤਿੰਨ ਹਜ਼ਾਰ ਰੁਪਏ, 20 ਨਵੰਬਰ ਤੱਕ ਚਾਰ ਹਜ਼ਾਰ ਰੁਪਏ, 7 ਦਸੰਬਰ ਤੱਕ ਪੰਜ ਹਜ਼ਾਰ ਰੁਪਏ ਅਤੇ 21 ਦਸੰਬਰ ਤੱਕ ਛੇ ਹਜ਼ਾਰ ਰੁਪਏ ਲੇਟ ਫ਼ੀਸ ਨਾਲ ਦਾਖ਼ਲਾ ਲੈ ਸਕਦੇ ਹਨ। ਬੁਲਾਰੇ ਨੇ ਦੱਸਿਆ ਕਿ 5 ਜਨਵਰੀ 2022 ਤੱਕ ਸੱਤ ਹਜ਼ਾਰ ਰੁਪਏ, 20 ਜਨਵਰੀ ਤੱਕ ਅੱਠ ਹਜ਼ਾਰ ਰੁਪਏ ਅਤੇ 5 ਫਰਵਰੀ ਤੱਕ ਨੌਂ ਹਜ਼ਾਰ ਰੁਪਏ ਲੇਟ ਫ਼ੀਸ ਨਾਲ ਵਿਦਿਆਰਥੀ ਦਾਖ਼ਲਾ ਫੀਸ ਜਮ੍ਹਾਂ ਕਰਵਾ ਸਕਣਗੇ।