ਲੁਧਿਆਣਾ: ਲਵਲੀ ਯੂਨੀਵਰਸਿਟੀ ਵਿੱਚ 8 ਤੋਂ 12 ਸਤੰਬਰ ਤੱਕ ਹੋਣ ਵਾਲੀ 35ਵੀਂ ਸੀਨੀਅਰ ਨੈਸ਼ਨਲ ਬੇਸਬਾਲ ਚੈਂਪੀਅਨਸ਼ਿਪ ਲਈ ਪੰਜਾਬ ਦੀ ਮਹਿਲਾ ਬੇਸਬਾਲ ਟੀਮ ਦੀ ਚੋਣ ਕਰ ਲਈ ਗਈ ਹੈ। ਟੀਮ ਦਾ ਐਲਾਨ ਕਰਦਿਆਂ ਪੰਜਾਬ ਬੇਸਬਾਲ ਐਸੋਸੀਏਸ਼ਨ ਤਰਫੋਂ ਹਰਬੀਰ ਸਿੰਘ ਗਿੱਲ ਨੇ ਦੱਸਿਆ ਕਿ ਕੈਪਟਨ ਦੀ ਜ਼ਿੰਮੇਵਾਰੀ ਸ੍ਰੀ ਮੁਕਤਸਰ ਸਾਹਿਬ ਦੀ ਰਾਜ ਰਾਣੀ ਨੂੰ ਸੌਂਪੀ ਗਈ ਹੈ। ਇਸ ਤੋਂ ਇਲਾਵਾ ਫਤਹਿਗੜ੍ਹ ਸਾਹਿਬ ਤੋਂ ਇੱਕ ਖਿਡਾਰਨ ਕੁਲਜੀਤ ਕੌਰ, ਲੁਧਿਆਣਾ ਤੋਂ ਸੱਤ ਖਿਡਾਰਨਾਂ ਪ੍ਰਭਜੋਤ ਕੌਰ, ਰਮਨਦੀਪ ਕੌਰ, ਪਰਮਿੰਦਰ ਕੌਰ, ਕਾਜਲ, ਕ੍ਰਿਸ਼ਮਾ, ਰੁਪਿੰਦਰ ਕੌਰ ਅਤੇ ਕਮਲਾ ਕੁਮਾਰੀ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਦੋ ਖਿਡਾਰਨਾਂ ਸੁਸ਼ਮਿਤਾ ਅਤੇ ਹਰਦੀਸ਼ ਕੌਰ, ਪਟਿਆਲਾ ਤੋਂ ਨਿਸ਼ੂ, ਮੁਹਾਲੀ ਤੋਂ ਹੀਰਾ, ਮੋਗਾ ਤੋਂ ਹਰਵਿੰਦਰ, ਸੰਗਰੂਰ ਤੋਂ ਰਮਨਦੀਪ ਕੌਰ ਅਤੇ ਹਰਵਿੰਦਰ ਕੌਰ, ਜਲੰਧਰ ਤੋਂ ਸੁਜਾਤਾ ਅਤੇ ਅੰਜਲੀ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਗੁਰਦੀਪ ਸਿੰਘ ਅਤੇ ਹਰਬੀਰ ਸਿੰਘ ਟੀਮ ਦੇ ਕੋਚ ਹੋਣਗੇ। -ਖੇਤਰੀ ਪ੍ਰਤੀਨਿਧ