ਨਵੀਂ ਦਿੱਲੀ, 7 ਜੂਨ
ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੰਜਾਬ ਪੁਲੀਸ ਨੂੰ ਹੈ ਕਿ ਗੋਲੀਬਾਰੀ ਕਰਨ ਵਾਲਿਆਂ ਵਿੱਚੋਂ ਇੱਕ ਦਾ ਅਰੁਣ ਗਾਵਲੀ ਗੈਂਗ ਨਾਲ ਸਬੰਧ ਹੈ। ਸੂਤਰਾਂ ਨੇ ਦੱਸਿਆ ਕਿ ਅਰੁਣ ਗਾਵਲੀ ਗੈਂਗ ਦਾ ਮੈਂਬਰ ਸੰਤੋਸ਼ ਜਾਧਵ ਇਸ ਵਾਰਦਾਤ ‘ਚ ਸ਼ਾਮਲ ਹੋ ਸਕਦਾ ਹੈ। ਪੰਜਾਬ ਪੁਲੀਸ ਅੱਠ ਸ਼ਾਰਪ ਸ਼ੂਟਰਾਂ ਦੀ ਭਾਲ ਕਰ ਰਹੀ ਹੈ ਅਤੇ ਜਾਧਵ ਉਨ੍ਹਾਂ ਵਿੱਚੋਂ ਇੱਕ ਹੈ। ਤਿੰਨ ਪੰਜਾਬ ਤੋਂ, ਦੋ-ਦੋ ਹਰਿਆਣਾ ਅਤੇ ਮਹਾਰਾਸ਼ਟਰ ਦੇ ਹਨ ਜਦਕਿ ਇਕ ਰਾਜਸਥਾਨ ਤੋਂ ਹੈ। ਪੰਜਾਬ ਪੁਲੀਸ ਨੇ ਇਸ ਸਬੰਧ ਵਿੱਚ ਮਹਾਰਾਸ਼ਟਰ ਪੁਲੀਸ ਨਾਲ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਫੋਟੋ ਸਾਹਮਣੇ ਆਈ ਹੈ, ਜਿਸ ਵਿੱਚ ਜਾਧਵ ਨੂੰ ਆਸ਼ਾ ਗਾਵਲੀ ਨਾਲ ਹੈ। ਆਸ਼ਾ ਗੈਂਗਸਟਰ ਅਰੁਣ ਗਾਵਲੀ ਦੀ ਪਤਨੀ ਹੈ। ਜਾਧਵ ਪੁਣੇ ਦੀ ਖੇੜ ਤਹਿਸੀਲ ਦਾ ਰਹਿਣ ਵਾਲਾ ਹੈ। ਜਾਂਚ ਦੌਰਾਨ ਉਸ ਦਾ ਨਾਂ ਸਾਹਮਣੇ ਆਇਆ ਹੈ। ਮਹਾਰਾਸ਼ਟਰ ਪੁਲੀਸ ਨੇ ਹੁਣ ਜਾਧਵ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਧਵ ਖਿਲਾਫ ਹਾਲ ਹੀ ‘ਚ ਖੇੜ ਪੁਲੀਸ ਨੇ ਹੱਤਿਆ ਦਾ ਮਾਮਲਾ ਦਰਜ ਕੀਤਾ ਸੀ। ਪੁਲੀਸ ਨੂੰ ਇਹ ਵੀ ਪਤਾ ਲੱਗਾ ਹੈ ਕਿ ਜਾਧਵ ਦੇ ਹੋਰ ਗੈਂਗਸਟਰਾਂ ਨਾਲ ਵੀ ਸਬੰਧ ਹਨ। ਜਾਂਚ ਨਾਲ ਜੁੜੇ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਪੁਲੀਸ ਜਾਧਵ ਦੇ ਠਿਕਾਣਿਆਂ ਬਾਰੇ ਜਾਣਨ ਲਈ ਉਸ ਦੇ ਕਰੀਬੀ ਸਾਥੀਆਂ ਤੋਂ ਪੁੱਛ ਪੜਤਾਲ ਕਰ ਸਕਦੀ ਹੈ। ਗਾਵਲੀ ਨੂੰ ਕਤਲ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਉਹ ਇਸ ਸਮੇਂ ਮਹਾਰਾਸ਼ਟਰ ਦੀ ਜੇਲ੍ਹ ਵਿੱਚ ਬੰਦ ਹੈ।