ਨਿੱਜੀ ਪੱਤਰ ਪ੍ਰੇਰਕ
ਜਲੰਧਰ, 17 ਮਈ
ਸੜਕ ਹਾਦਸੇ ’ਚ ਜ਼ਖ਼ਮੀ ਹੋਏ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੂੰ ਇੱਕ ਹਫ਼ਤੇ ਬਾਅਦ ਜੌਹਲ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਵਿਧਾਇਕ ਕੋਟਲੀ ਦਾ ਇਲਾਜ ਕਰਨ ਵਾਲੇ ਡਾਕਟਰ ਬੀਐੱਸ ਜੌਹਲ ਨੇ ਦੱਸਿਆ ਕਿ ਉਨ੍ਹਾਂ ਦੀ ਲੱਤ ਦਾ ਅਪਰੇਸ਼ਨ ਸਫ਼ਲ ਰਿਹਾ ਸੀ ਤੇ ਉਨ੍ਹਾਂ ਨੂੰ ਠੀਕ ਹੋਣ ਲਈ 6 ਤੋਂ 8 ਹਫ਼ਤੇ ਤੱਕ ਦਾ ਸਮਾਂ ਲੱਗ ਜਾਵੇਗਾ।
ਉਨ੍ਹਾਂ ਦੀਆਂ ਟੁੱਟੀਆਂ ਪਸਲੀਆਂ ਬੰਨ੍ਹ ਦਿੱਤੀਆਂ ਹਨ ਤੇ ਸਮਾਂ ਪਾ ਕੇ ਫਿਜ਼ੀਓਥੈਰੇਪੀ ਕਰਨ ਨਾਲ ਸੁਖਵਿੰਦਰ ਕੋਟਲੀ ਤੰਦਰੁਸਤ ਹੋ ਜਾਣਗੇ। ਹਸਪਤਾਲ ਤੋਂ ਛੁੱਟੀ ਮਿਲਣ ’ਤੇ ਵਿਧਾਇਕ ਨੇ ਆਪਣੇ ਸਨੇਹੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਲਦੀ ਹੀ ਸਿਹਤਯਾਬ ਹੋ ਕੇ ਉਹ ਆਪਣੇ ਹਲਕੇ ਆਦਮਪੁਰ ਦੇ ਲੋਕਾਂ ਦੀ ਸੇਵਾ ਵਿੱਚ ਜਾਣਗੇ।