ਚੰਡੀਗੜ੍ਹ, 18 ਅਗਸਤ
ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਮੇਨਕਾ ਗਾਂਧੀ ਨੇ ਅੱਜ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ’ਚ ਇੱਕ ਵਿਅਕਤੀ ਕਥਿਤ ਤੌਰ ’ਤੇ ਇੱਕ ਕੁੱਤੇ ’ਤੇ ਕਾਰ ਚੜ੍ਹਾਉਂਦਾ ਦਿਖਾਈ ਦੇ ਰਿਹਾ ਹੈ। ਮੇਨਕਾ ਗਾਂਧੀ ਵੱਲੋਂ ਵੀਡੀਓ ਸਾਂਝੀ ਕੀਤੇ ਜਾਣ ਤੋਂ ਬਾਅਦ ਕਪੂਰਥਲਾ ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੇਨਕਾ ਨੇ ਟਵੀਟ ਕੀਤਾ, ‘ਇਹ ਕੁੱਤਿਆਂ ਦਾ ਬਰੀਡਰ ਅਤੇ ਕੁੱਤਿਆਂ ਦੀ ਲੜਾਈ ਲਈ ਵਿਕਰੀ ਕਰਦਾ ਹੈ। ਪਰ ਜਦੋਂ ਕੁੱਤੇ ਇਸ ਦੇ ਕੰਮ ਦੇ ਨਹੀਂ ਹੁੰਦੇ ਤਾਂ ਇਹ ਅਜਿਹਾ ਕਰਦਾ ਹੈ। ਇਸ ਕੁੱਤੇ ਦੀ ਕਰੀਬ 30 ਮਿੰਟ ਦਰਦ ਸਹਿਣ ਤੋਂ ਬਾਅਦ ਮੌਤ ਹੋ ਗਈ।’ ਮੁਲਜ਼ਮ ਦੀ ਪਛਾਣ ਗੁਰਜਿੰਦਰ ਸਿੰਘ ਵਜੋਂ ਹੋਈ ਹੈ ਤੇ ਪੀਪਲਜ਼ ਫਾਰ ਐਨੀਮਲਜ਼ ਦੇ ਪ੍ਰਤੀਨਿਧੀਆਂ ਦੀ ਸ਼ਿਕਾਇਤ ਤੋਂ ਬਾਅਦ ਉਸ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਕਪੂਰਥਲਾ ਦੇ ਦਾਂਡੂਪੁਰ ਦਾ ਰਹਿਣ ਵਾਲਾ ਹੈ ਅਤੇ ਫਰਾਰ ਹੈ। -ਪੀਟੀਆਈ