ਪੱਤਰ ਪ੍ਰੇਰਕ
ਸਰਦੂਲਗੜ੍ਹ, 4 ਜੁਲਾਈ
ਪ੍ਰੇਮੀ ਜੋੜੇ ਵੱਲੋਂ ਸਲਫਾਸ ਨਿਗਲਣ ਕਰਕੇ ਲੜਕੀ ਦੀ ਮੌਤ ਹੋ ਗਈ, ਜਦ ਕਿ ਲੜਕੇ ਦੀ ਗੰਭੀਰ ਹਾਲਤ ਦੇਖਦਿਆਂ ਰੈਫਰ ਕਰ ਦਿੱਤਾ ਗਿਆ ਹੈ। ਡੀਐੱਸਪੀ ਸੰਜੀਵ ਗੋਇਲ ਨੇ ਦੱਸਿਆ ਕਿ ਗੁਆਂਢੀ ਸੂਬੇ ਹਰਿਆਣੇ ਦੇ ਪਿੰਡ ਖਾਬੜ (ਫਤਿਹਾਬਾਦ) ਦਾ ਰਹਿਣ ਵਾਲਾ ਰੋਹਤਾਸ ਕੁਮਾਰ ਰਾਜਸਥਾਨ ਦੇ ਪਿੰਡ ਵਿਗਨ ਦੀ ਲੜਕੀ ਨੂੰ ਭਜਾ ਕੇ ਲੈ ਆਇਆ। ਇਹ ਪ੍ਰੇਮੀ ਜੋੜਾ ਟੈਕਸੀ ਕਰਕੇ ਸਰਦੂਲਗੜ੍ਹ ਵੱਲ ਆ ਰਿਹਾ ਸੀ। ਸਰਦੂਲਗੜ੍ਹ ਨੇੜੇ ਪਹੁੰਚਦਿਆਂ ਰਸਤੇ ਵਿੱਚ ਹੀ ਜੋੜੇ ਨੇ ਸਲਫਾਸ ਦੀਆਂ ਗੋਲੀਆਂ ਖਾ ਲਈਆਂ। ਟੈਕਸੀ ਡਰਾਈਵਰ ਜੋੜੇ ਨੂੰ ਸਰਦੂਲਗੜ੍ਹ ਥਾਣੇ ਲੈ ਆਇਆ, ਜਿੱਥੋਂ ਪੁਲੀਸ ਨੇ ਉਨ੍ਹਾਂ ਨੂੰ ਸਿਵਲ ਹਸਪਤਾਲ ਸਰਦੂਲਗੜ੍ਹ ਭਰਤੀ ਕਰਵਾ ਦਿੱਤਾ। ਇਲਾਜ ਦੌਰਾਨ ਲੜਕੀ ਨੇ ਸਿਵਲ ਹਸਪਤਾਲ ਵਿੱਚ ਦਮ ਤੋੜ ਦਿੱਤਾ, ਜਦ ਕਿ ਲੜਕੇ ਦੀ ਸਥਿਤੀ ਕਾਫੀ ਨਾਜ਼ੁਕ ਹੋਣ ਕਾਰਨ ਉਸ ਨੂੰ ਫਤਿਹਾਬਾਦ (ਹਰਿਆਣਾ) ਰੈਫਰ ਕਰ ਦਿੱਤਾ ਗਿਆ।