ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 20 ਜੂਨ
ਸਾਹਿਤ ਸਭਾ ਬਹਿਰਾਮਪੁਰ ਬੇਟ ਵੱਲੋਂ ਪੁਆਧ ਦੀਆਂ ਸਾਹਿਤਕ ਮਹਿਫਲਾਂ ਵਿੱਚ ਆਪਣਾ ਨਾਂ ਦਰਜ ਕਰਵਾ ਚੁੱਕੇ ਸ਼ਾਇਰ ਸੰਤ ਸਿੰਘ ਸੋਹਲ ਨਾਲ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਹਰਨਾਮ ਸਿੰਘ ਡੱਲਾ ਵੱਲੋਂ ਕੀਤੀ ਗਈ ਇਸ ਸਮਾਗਮ ਵਿੱਚ ਸਾਹਿਤਕ ਦੌਰ ਦੀ ਪਹਿਲੀ ਰਚਨਾ ਮਨਜਿੰਦਰ ਸਿੰਘ ਫਿਰੋਜ਼ਪੁਰ ਵੱਲੋਂ ਕਵਿਤਾ ਰੂਪ ਵਿੱਚ ਪੇਸ਼ ਕੀਤੀ। ਉਪਰੰਤ ਰੋਮੀ ਘੜਾਮੇਵਾਲਾ ਨੇ ਇੱਕ ਸਾਹਿਤਕ ਕਵਿਤਾ ਉੱਤੇ ਤਰੰਨਮ ਵਿੱਚ ਗੀਤ ਸੁਣਾਇਆ।