ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 26 ਨਵੰਬਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਕਿਸਾਨਾਂ ਲਈ ਰਾਜ ਦੇ ਰਾਹ ਬੰਦ ਕਰਨ ਦੀ ਆਲੋਚਨਾ ਤੋਂ ਬਾਅਦ ਸ੍ਰੀ ਖੱਟਰ ਨੇ ਕੈਪਟਨ ਨੂੰ ਕਈ ਟਵੀਟ ਕਰਕੇ ਅਪੀਲ ਕੀਤੀ ਹੈ ਕਿ ਉਹ ਕਿਸਾਨਾਂ ਨੂੰ ਭੜਕਾਉਣਾ ਬੰਦ ਕਰਨ।
ਹਰਿਆਣਾ ਮੁੱਖ ਮੰਤਰੀ ਨੇ ਟਵੀਟ ਕੀਤਾ, ਕੈਪਟਨ ਅਮਰਿੰਦਰ ਜੀ, ਮੈਂ ਪਹਿਲਾਂ ਵੀ ਕਿਹਾ ਸੀ ਅਤੇ ਮੁੜ ਕਹਿ ਰਿਹਾ ਹਾਂ ਕਿ ਜੇ ਕਿਸਾਨਾਂ ਨੂੰ ਐੱਮਐੱਸਪੀ ਦੇ ਮਾਮਲੇ ਵਿੱਚ ਕਦੇ ਹੋਈ ਦਿੱਕਤ ਹੋਈ ਤਾਂ ਮੈਂ ਸਿਆਸਤ ਛੱਡ ਦਿਆਂਗਾ, ਸੋ ਇਸ ਕਰਕੇ ਕੈਪਟਨ ਸਾਬ੍ਹ ਭੋਲੇ-ਭਾਲੇ ਕਿਸਾਨਾਂ ਨੂੰ ਭੜਕਾਉਣਾ ਬੰਦ ਕਰੋ। ਮੈਂ ਬੀਤੇ ਤਿੰਨ ਦਿਨਾਂ ਤੋਂ ਤੁਹਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਵਿੱਚ ਹਾਂ ਪਰ ਤੁਸੀਂ ਮਿਲ ਹੀ ਨਹੀਂ ਰਹੇ। ਇਸ ਤੋਂ ਪਤਾ ਲੱਗਦਾ ਹੈ ਕਿ ਤੁਸੀ ਕਿਸਾਨਾਂ ਬਾਰੇ ਕਿੰਨੇ ਗੰਭੀਰ ਹੋ। ਤੁਸੀਂ ਸਿਰਫ਼ ਟਵੀਟ ਕਰ ਰਹੇ ਤੋਂ ਗੱਲਬਾਤ ਤੋਂ ਭੱਜ ਰਹੇ ਹੋ ਕਿਉਂ?’