ਜਲੰਧਰ (ਨਿੱਜੀ ਪੱਤਰ ਪ੍ਰੇਰਕ): ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵੱਲੋਂ ਪੰਚਾਇਤ ਦੀ 6 ਕਨਾਲ ਦੱਬੀ ਜ਼ਮੀਨ ਦੀ ਵਿਜੀਲੈਂਸ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇਸ ਦੀ ਸ਼ਿਕਾਇਤ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਕੀਤੀ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਐੱਲਪੀਯੂ ਨੇ ਧੋਖਾਧੜੀ ਕਰ ਕੇ ਸਾਲ 2012 ਵਿੱਚ ਫਗਵਾੜਾ ਦੇ ਪਿੰਡ ਚਹੇੜੂ ਅਤੇ ਨਾਨਕ ਨਗਰੀ ਨਾਲ ਸਬੰਧਤ 100 ਕਰੋੜ ਰੁਪਏ ਦੀ ਲਗਪਗ 13 ਏਕੜ ਜ਼ਮੀਨ ਨੂੰ ਗੈਰਕਾਨੂੰਨੀ ਢੰਗ ਨਾਲ ਹਥਿਆਇਆ ਸੀ। ਐੱਲਪੀਯੂ ਨੇ ਇਸ ਗਲਤ ਤਬਾਦਲੇ ਦੇ ਸਾਲ 2016 ਵਿੱਚ ਮੁਕੰਮਲ ਹੋਣ ਤੋਂ ਬਹੁਤ ਪਹਿਲਾਂ ਹੀ ਇਸ ਪੰਚਾਇਤੀ ਜ਼ਮੀਨ ’ਤੇ ਬਹੁਮੰਜ਼ਿਲਾ ਇਮਾਰਤਾਂ ਬਣਾ ਲਈਆਂ ਸਨ, ਇਸ ਕਰ ਕੇ ਘੁਟਾਲੇ ਦੀ ਵਿਜੀਲੈਂਸ ਜਾਂਚ ਕਰਵਾਈ ਜਾਵੇ।