ਪੱਤਰ ਪ੍ਰੇਰਕ
ਚੰਡੀਗੜ੍ਹ, 19 ਜਨਵਰੀ
ਇੱਥੇ ਪੰਜਾਬ ਖ਼ਜ਼ਾਨਾ ਦਫ਼ਤਰ ਵਿੱਚ ਅੱਜ ਸਰਬਸੰਮਤੀ ਨਾਲ ਪੰਜਾਬ ਸਟੇਟ ਖ਼ਜ਼ਾਨਾ ਕਰਮਚਾਰੀ ਐਸੋਸੀਏਸ਼ਨ ਦੀ ਸੂਬਾ ਕਮੇਟੀ ਚੁਣੀ ਗਈ। ਸੂਬਾ ਮੀਤ ਪ੍ਰਧਾਨ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਹੋਈ ਚੋਣ ਵਿੱਚ ਜੈਮਲ ਸਿੰਘ ਉੱਚਾ ਨੂੰ ਸਰਬਸੰਮਤੀ ਨਾਲ ਸੂਬਾ ਪ੍ਰਧਾਨ, ਮਨਜਿੰਦਰ ਸਿੰਘ ਸੰਧੂ ਨੂੰ ਸੂਬਾ ਜਨਰਲ ਸਕੱਤਰ, ਮਨਦੀਪ ਸਿੰਘ ਚੌਹਾਨ ਨੂੰ ਸੂਬਾ ਵਧੀਕ ਜਨਰਲ ਸਕੱਤਰ, ਅਮਨਦੀਪ ਸਿੰਘ ਫਿਰੋਜ਼ਪੁਰ ਨੂੰ ਸੂਬਾ ਵਿੱਤ ਸਕੱਤਰ, ਲਖਵੀਰ ਸਿੰਘ ਗਰੇਵਾਲ ਲੁਧਿਆਣਾ ਅਤੇ ਸਾਵਨ ਸਿੰਘ ਗੁਰਦਾਸਪੁਰ ਨੂੰ ਸੂਬਾ ਸੀਨੀਅਰ ਮੀਤ ਪ੍ਰਧਾਨ, ਹਰਵੰਤ ਸਿੰਘ ਮਾਂਗਟ ਨੂੰ ਸੂਬਾ ਸਰਪ੍ਰਸਤ, ਸੁਬੇਗ ਸਿੰਘ ਅਜ਼ੀਜ਼ ਨੂੰ ਸੂਬਾ ਚੇਅਰਮੈਨ, ਵਿਨੋਦ ਕੁਮਾਰ ਸ਼ਰਮਾ ਨੂੰ ਸੂਬਾ ਮੁੱਖ ਸਲਾਹਕਾਰ, ਸੁਖਵਿੰਦਰ ਸਿੰਘ ਸੈਣੀ ਅਤੇ ਬਲਵੰਤ ਸਿੰਘ ਭੁੱਲਰ ਬਰਨਾਲਾ ਨੂੰ ਮੁੱਖ ਸਲਾਹਕਾਰ, ਤੇਜਿੰਦਰ ਸਿੰਘ ਢਿੱਲੋਂ ਨੂੰ ਮੁੱਖ ਜਥੇਬੰਦਕ ਸਕੱਤਰ, ਹਰਪ੍ਰੀਤ ਸਿੰਘ ਬਠਿੰਡਾ ਅਤੇ ਪੁਸ਼ਪਿੰਦਰ ਪਠਾਨੀਆ ਨੂੰ ਪ੍ਰੈੱਸ ਸਕੱਤਰ, ਗੁਰਜਿੰਦਰ ਸਿੰਘ ਚੰਡੀਗੜ੍ਹ ਤੇ ਸੁਖਵੀਰ ਸਿੰਘ ਰੋਪੜ ਨੂੰ ਸੂਬਾ ਮੀਤ ਪ੍ਰਧਾਨ ਚੁਣਿਆ ਗਿਆ। ਇਸੇ ਤਰ੍ਹਾਂ ਅਜੈ ਸ਼ਰਮਾ ਚੰਡੀਗੜ੍ਹ, ਦਵਿੰਦਰ ਸਿੰਘ ਫ਼ਤਹਿਗੜ੍ਹ ਸਾਹਿਬ, ਕੁਲਵੀਰ ਸਿੰਘ ਨਵਾਂਸ਼ਹਿਰ, ਮਨਦੀਪ ਸਿੰਘ ਮੋਗਾ ਸੰਯੁਕਤ ਸਕੱਤਰ, ਹਰਦੇਵ ਸਿੰਘ ਮਾਨਸਾ, ਅਮਰੀਕ ਸਿੰਘ ਬਰਨਾਲਾ, ਲਖਵੀਰ ਸਿੰਘ ਲੱਕੀ, ਰਾਜਿੰਦਰ ਸਿੰਘ ਬਠਿੰਡਾ, ਗੁਰਸੇਵਕ ਸਿੰਘ ਮਾਨਸਾ ਸਮੇਤ ਹੋਰ ਮੈਂਬਰ ਚੁਣੇ ਗਏ ਹਨ। ਨਵ-ਨਿਯੁਕਤ ਪ੍ਰਧਾਨ ਜੈਮਲ ਸਿੰਘ ਉੱਚਾ ਅਤੇ ਸਮੁੱਚੀ ਟੀਮ ਨੇ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਖ਼ਜ਼ਾਨਾ ਵਿਭਾਗ ਦੇ ਕਰਮਚਾਰੀਆਂ ਦੇ ਮਸਲੇ ਹੱਲ ਕਰਵਾਉਣ ਲਈ ਪੁਰਜ਼ੋਰ ਯਤਨ ਕਰਨ ਅਤੇ ਨਵੀਂ ਸਰਕਾਰ ਬਣਨ ’ਤੇ ਜ਼ਰੂਰਤ ਮੁਤਾਬਕ ਸੰਘਰਸ਼ ਕਰਨ ਦਾ ਭਰੋਸਾ ਦਿੱਤਾ।