ਬਠਿੰਡਾ: ਸਥਾਨਕ ਨਗਰ ਨਿਗਮ ਦੇ ਵਾਰਡ ਨੰਬਰ-48 ’ਚੋਂ ਜਗਰੂਪ ਸਿੰਘ ਗਿੱਲ ਨੇ ਅੱਜ ਸੱਤਵੀਂ ਵਾਰ ਜਿੱਤ ਹਾਸਲ ਕੀਤੀ ਹੈ। ਉਹ ਪਹਿਲਾਂ ਜ਼ਿਲ੍ਹਾ ਪਲਾਨਿੰਗ ਬੋਰਡ ਦਾ ਚੇਅਰਮੈਨ ਸੀ ਪਰ ਅਸਤੀਫਾ ਦੇ ਕੇ ਇਹ ਚੋਣ ਲੜੀ। ਸੂਤਰਾਂ ਅਨੁਸਾਰ ਗਿੱਲ ਨੂੰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਬਠਿੰਡਾ ਕਾਰਪੋਰੇਸ਼ਨ ਦਾ ਮੇਅਰ ਬਣਾਉਣਾ ਚਾਹੁੰਦੇ ਹਨ।
-ਪੱਤਰ ਪ੍ਰੇਰਕ