ਬੇਅੰਤ ਸਿੰਘ ਸੰਧੂ
ਪੱਟੀ, 2 ਸਤੰਬਰ
ਪੱਟੀ ਦੇ ਨੇੜਲੇ ਪਿੰਡ ਕੁੱਲਾ ਦੇ ਫੌਜੀ ਜਵਾਨ ਜ਼ੋਰਾਵਰ ਸਿੰਘ (22) ਪੁੱਤਰ ਅਮਰੀਕ ਸਿੰਘ ਦੀ ਸਿੱਖ ਰੈਜੀਮੈਂਟ ਸੈਂਟਰ ਰਾਮਗੜ੍ਹ ਕੈਂਟ (ਝਾਰਖੰਡ) ਅੰਦਰ ਖੇਡ ਅਭਿਆਸ ਤੋਂ ਬਾਅਦ ਤਲਾਬ ’ਚ ਡੁਬ ਦੇ ਸਾਥੀ ਜਵਾਨਾਂ ਨੂੰ ਬਚਾਉਦਿਆਂ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾ ‘ਚ ਮਤਾ ਪਿਤਾ ਤੋਂ ਇਲਾਵਾ ਤਿੰਨ ਭੈਣਾਂ ਹਨ ਤੇ ਇੱਕ ਭਰਾ ਵਿਦੇਸ਼ ਸਾਈਪ੍ਰਿਸ ਵਿੱਚ ਹੈ। ਜ਼ੋਰਾਵਰ ਸਿੰਘ ਸਿੱਖ ਰੈਜੀਮੈਂਟ ਸੈਂਟਰ ਦੀ ਮੁੱਕੇਬਾਜ਼ੀ ਟੀਮ ਦਾ ਮੈਂਬਰ ਸੀ।
ਜਵਾਨ ਦੇ ਪਿਤਾ ਅਮਰੀਕ ਸਿੰਘ ਤੇ ਮਾਤਾ ਇੰਦਰਜੀਤ ਕੌਰ ਨੇ ਦੱਸਿਆ ਕਿ ਉਹ ਸਾਲ 2017 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ ਤੇ ਉਸ ਨੇ ਸਾਲ 2019 ਵਿੱਚ ਕੌਮੀ ਖੇਡਾਂ ਦੌਰਾਨ ਮੁੱਕੇਬਾਜ਼ੀ ਵਿੱਚ ਸੋਨ ਤਗਮਾ ਜਿੱਤਿਆ ਸੀ। ਉਸ ਨੇ 6 ਸਤੰਬਰ ਨੂੰ ਘਰ ਛੁੱਟੀ ਆਉਣਾ ਸੀ। ਜਵਾਨ ਦੀ ਲਾਸ਼ ਕੱਲ੍ਹ ਸਵੇਰੇ ਪਿੰਡ ਕੁੱਲਾ ਪਹੁੰਚਣ ਤੇ ਅੰਤਿਮ ਰਸਮਾਂ ਕੀਤੀਆਂ ਜਾਣਗੀਆਂ। ਸ੍ਰੀ ਅਮਰੀਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਦੀ ਸ਼ਹਾਦਤ ਡਿਊਟੀ ਦੌਰਾਨ ਹੋਈ ਹੈ ਪਰ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਪਰਿਵਾਰ ਦੀ ਸਾਰ ਲੈਣ ਘਰ ਨਹੀਂ ਆਇਆ।