ਡਾ. ਹਿਮਾਂਸ਼ੂ ਸੂਦ
ਫ਼ਤਹਿਗੜ੍ਹ ਸਾਹਿਬ, 2 ਫਰਵਰੀ
ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਦੀ ਅੱਜ ਹੋਈ ਪੜਤਾਲ ਉਪਰੰਤ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕੇ ਅਮਲੋਹ, ਫ਼ਤਹਿਗੜ੍ਹ ਸਾਹਿਬ ਅਤੇ ਬਸੀ ਪਠਾਣਾਂ ਵਿਚ 13-13 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ। ਪ੍ਰਾਪਤ ਸੂਚਨਾ ਅਨੁਸਾਰ ਵਿਧਾਨ ਸਭਾ ਹਲਕਾ ਬਸੀ ਪਠਾਣਾਂ ਵਿਚ ਬਹੁਜਨ ਸਮਾਜ ਪਾਰਟੀ ਦੇ ਸ਼ਿਵ ਕੁਮਾਰ ਕਲਿਆਣ, ਇੰਡੀਅਨ ਨੈਸ਼ਨਲ ਕਾਂਗਰਸ ਦੇ ਗੁਰਪ੍ਰੀਤ ਸਿੰਘ ਜੀਪੀ, ਆਮ ਆਦਮੀ ਪਾਰਟੀ ਦੇ ਰੁਪਿੰਦਰ ਸਿੰਘ, ਆਪਣੀ ਜਨਤਾ ਪਾਰਟੀ ਦੇ ਸਤਵੀਰ ਸਿੰਘ, ਲੋਕ ਇਨਸਾਫ਼ ਪਾਰਟੀ ਦੇ ਜਗਦੇਵ ਸਿੰਘ, ਰਾਸ਼ਟਰਵਾਦੀ ਪਾਰਟੀ ਆਫ਼ ਇੰਡੀਆ ਦੇ ਦਲਜੀਤ ਸਿੰਘ, ਪੰਜਾਬ ਲੋਕ ਕਾਂਗਰਸ ਪਾਰਟੀ ਦੇ ਦੀਪਕ ਜੋਤੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਧਰਮ ਸਿੰਘ, ਸਮਾਜਵਾਦੀ ਪਾਰਟੀ ਦੇ ਲਖਵੀਰ ਸਿੰਘ ਤੋਂ ਇਲਾਵਾ 4 ਅਜ਼ਾਦ ਉਮੀਦਵਾਰਾਂ ਵਿਚ ਅਮਨਦੀਪ ਕੌਰ, ਮਨੋਹਰ ਸਿੰਘ, ਮਲਕੀਤ ਸਿੰਘ ਅਤੇ ਰਾਜਵੰਤ ਕੌਰ ਸ਼ਾਮਲ ਹਨ।
ਇਸੇ ਤਰ੍ਹਾਂ ਹਲਕਾ ਅਮਲੋਹ ਵਿਚ ਭਾਰਤੀ ਜਨਤਾ ਪਾਰਟੀ ਦੇ ਕੰਵਰਵੀਰ ਸਿੰਘ ਟੌਹੜਾ, ਸ਼੍ਰੋਮਣੀ ਅਕਾਲੀ ਦਲ ਦੇ ਗੁਰਪ੍ਰੀਤ ਸਿੰਘ ਰਾਜੂ ਖੰਨਾ, ਆਮ ਆਦਮੀ ਪਾਰਟੀ ਦੇ ਗੁਰਿੰਦਰ ਸਿੰਘ ਗੈਰੀ ਬੜਿੰਗ, ਇੰਡੀਅਨ ਨੈਸ਼ਨਲ ਕਾਂਗਰਸ ਦੇ ਰਣਦੀਪ ਸਿੰਘ ਨਾਭਾ, ਜਨਤਾ ਦਲ (ਯੂਨਾਈਟਿਡ) ਦੇ ਸੰਜੀਵ ਕੁਮਾਰ, ਲੋਕ ਇਨਸਾਫ਼ ਪਾਰਟੀ ਦੇ ਸੁਤੰਤਰਦੀਪ ਸਿੰਘ, ਪੰਜਾਬ ਕਿਸਾਨ ਦਲ ਦੇ ਗੁਰਬਚਨ ਸਿੰਘ, ਜੈ ਜਵਾਨ ਜੈ ਕਿਸਾਨ ਦੇ ਜਸਪਾਲ ਸਿੰਘ, ਨੈਸ਼ਨਲ ਆਪਣੀ ਪਾਰਟੀ ਦੇ ਧਰਮਪਾਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਲਖਵੀਰ ਸਿੰਘ ਖਾਲਸਾ ਤੋਂ ਇਲਾਵਾ 3 ਆਜ਼ਾਦ ਉਮੀਦਵਾਰਾਂ ਵਿਚ ਸੇਵਾ ਰਾਮ, ਦਰਸ਼ਨ ਸਿੰਘ ਬੱਬੀ ਅਤੇ ਦਲਜਿੰਦਰ ਸਿੰਘ ਸ਼ਾਮਲ ਹਨ।
ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਕੁਲਜੀਤ ਸਿੰਘ ਨਾਗਰਾ, ਸ਼੍ਰੋਮਣੀ ਅਕਾਲੀ ਦਲ ਦੇ ਜਗਦੀਪ ਸਿੰਘ ਚੀਮਾ, ਭਾਰਤੀ ਜਨਤਾ ਪਾਰਟੀ ਦੇ ਦੀਦਾਰ ਸਿੰਘ ਭੱਟੀ, ਆਮ ਆਦਮੀ ਪਾਰਟੀ ਦੇ ਲਖਵੀਰ ਸਿੰਘ ਰਾਏ, ਪੰਜਾਬ ਕਿਸਾਨ ਦਲ ਦੇ ਅੰਮ੍ਰਿਤਬੀਰ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਇਮਾਨ ਸਿੰਘ ਮਾਨ, ਸੰਯੁਕਤ ਸੰਘਰਸ਼ ਪਾਰਟੀ ਦੇ ਸਰਬਜੀਤ ਸਿੰਘ, ਸਮਾਜਿਕ ਸੰਘਰਸ਼ ਪਾਰਟੀ ਦੇ ਸੁਖਵੀਰ ਸਿੰਘ, ਲੋਕ ਇਨਸਾਫ਼ ਪਾਰਟੀ ਦੇ ਗੁਰਵਿੰਦਰ ਸਿੰਘ, ਅਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਦੇ ਬਹਾਲ ਸਿੰਘ ਤੋਂ ਇਲਾਵਾ 3 ਆਜ਼ਾਦ ਉਮੀਦਵਾਰਾਂ ਵਿਚ ਹਰਪ੍ਰੀਤ ਸਿੰਘ, ਨਵਾਬ ਅਲੀ ਅਤੇ ਬਲਵੰਤ ਸਿੰਘ ਸ਼ਾਮਲ ਹਨ।
ਨਾਮਜ਼ਦਗੀਆਂ ਦੀ ਜਾਂਚ ਉਪਰੰਤ ਹੁਣ ਖਰੜ ਵਿਚ ਕੁੱਲ 20 ਉਮੀਦਵਾਰ
ਖਰੜ (ਸ਼ਸ਼ੀਪਾਲ ਜੈਨ): ਖਰੜ ਵਿਧਾਨ ਸਭਾ ਚੋਣ ਹਲਕੇ ਲਈ ਅੱਜ ਨਾਮਜ਼ਦਗੀ ਕਾਗਜ਼ਾਤ ਦੀ ਜਾਂਚ ਦਾ ਕੰਮ ਅਮਨ ਨਾਲ ਸੰਪੰਨ ਹੋ ਗਿਆ ਅਤੇ 3 ਉਮੀਦਵਾਰਾਂ ਦੇ ਕਾਗਜ਼ਾਤ ਤਕਨੀਕੀ ਕਾਰਨਾਂ ਕਾਰਣ ਰੱਦ ਹੋ ਗਏ। ਹੁਣ ਖਰੜ ਵਿਚ ਕੁੱਲ 20 ਉਮੀਦਵਾਰ ਮੈਦਾਨ ਵਿਚ ਰਹਿ ਗਏ ਹਨ। ਖਰੜ ਦੇ ਐਸਡੀਐਮ ਕਮ- ਰਿਟਰਨਿੰਗ ਅਫਸਰ ਅਵਿਕੇਸ਼ ਗੁਪਤਾ ਦੇ ਦਫਤਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਅਨਮੋਲ ਗਗਨਮਾਨ (ਆਪ), ਕਮਲਦੀਪ ਸਿੰਘ (ਬੀਜੇਪੀ), ਰਣਜੀਤ ਸਿੰਘ ਗਿੱਲ (ਸ਼ੋ੍ਮਣੀ ਅਕਾਲੀ ਦਲ), ਵਿਜੇ ਸ਼ਰਮਾ (ਇੰਡੀਅਨ ਨੈਸ਼ਨਲ ਕਾਂਗਰਸ), ਅਮਨਦੀਪ ਪ੍ਰਜਾਪਤੀ (ਸਮਾਜ ਅਧਿਕਾਰ ਕਲਿਆਣ ਪਾਰਟੀ), ਭੁਪਿੰਦਰ ਸਿੰਘ (ਸਮਾਜਵਾਦੀ ਪਾਰਟੀ), ਰੁਪਿੰਦਰ ਕੌਰ (ਪੰਜਾਬ ਨੈਸ਼ਨਲ ਪਾਰਟੀ), ਲਖਵੀਰ ਸਿੰਘ (ਸੋ੍ਰਮਣੀ ਅਕਾਲੀ ਦਲ ਅੰਮਿ੍ਰਤਸਰ) ਮੈਦਾਨ ਵਿਚ ਹਨ। ਇਨ੍ਹਾਂ ਤੋਂ ਇਲਾਵਾ ਸਚਿਨ ਸ਼ਰਮਾ, ਸੁਨੈਨਾ, ਕਪਿਲ ਦੇਵ ਸ਼ਰਮਾ, ਕੁਲਵੀਰ ਸਿੰਘ ਵਿਸ਼ਟ, ਕੁਲਵਿੰਦਰ ਸਿੰਘ, ਜਸਵਿੰਦਰ ਸਿੰਘ, ਜਸਵੀਰ ਚੰਦਰ, ਪਰਮਦੀਪ ਸਿੰਘ, ਬਲਜੀਤ ਸਿੰਘ ਲਾਡੀ, ਮਨਵੀਰ ਸਿੰਘ, ਮੋਹਣ ਸਿੰਘ, ਰਵੀਨਾ (ਸਾਰੇ ਆਜ਼ਾਦ ਉਮੀਦਵਾਰ) ਮੈਦਾਨ ਵਿਚ ਹਨ।