ਇਫ਼ਕੋ ਨੇ ਡੀ.ਏ.ਪੀ. ਰੇਟਾਂ ’ਚ ਵਾਧੇ ਦਾ ਫੈਸਲਾ ਵਾਪਸ ਲਿਆ

ਨਵੀਂ ਦਰਾਂ ਕਿਸਾਨਾਂ ਨੂੰ ਵੇਚਣ ਲਈ ਨਹੀਂ, ਸਗੋਂ ਸਿਰਫ਼ ਬੈਗਾਂ ’ਤੇ ਲਿਖਣ ਦਾ ਆਖ ਕੇ ਖਹਿੜਾ ਛੁਡਾਇਆ

ਇਫ਼ਕੋ ਨੇ ਡੀ.ਏ.ਪੀ. ਰੇਟਾਂ ’ਚ ਵਾਧੇ ਦਾ ਫੈਸਲਾ ਵਾਪਸ ਲਿਆ

ਇਕਬਾਲ ਸਿੰਘ ਸ਼ਾਂਤ

ਡੱਬਵਾਲੀ/ਲੰਬੀ, 8 ਅਪਰੈਲ

ਕੇਂਦਰ ਸਰਕਾਰ ਦੇ ਅਰਧ ਸਰਕਾਰੀ ਅਦਾਰੇ ਇਫ਼ਕੋ ਨੇ ਚੰਦ ਘੰਟਿਆਂ ’ਚ ਹੀ ਡੀ.ਏ.ਪੀ. ਖਾਦ ਦੇ ਰੇਟਾਂ ’ਚ 40 ਫ਼ੀਸਦ ਵਾਧੇ ਦੇ ਫੈਸਲੇ ਤੋਂ ਪੈਰ ਪਿਛਾਂਹ ਖਿੱਚ ਲਏ ਹਨ। ਇਫ਼ਕੋ ਨੇ ਕੀਮਤਾਂ ਵਿੱਚ ਵਾਧੇ ਨੂੰ ਮਸ਼ੀਨਾਂ ਦੁਆਰਾ ਪ੍ਰਾਸੈੱਸ ਕੀਤੀ ਨਵੀਂ ਸਮੱਗਰੀ ਨੂੰ ਸੰਚਾਰਿਤ ਕਰਨ ਖਾਤਰ ਬੈਗਾਂ ’ਤੇ ਕੀਮਤ ਲਿਖਣ ਸਬੰਧੀ ਮਜਬੂਰੀ ਦੱਸ ਕੇ ਖਹਿੜਾ ਛੁਡਾਇਆ ਹੈ।

ਪੰਜਾਬੀ ਟ੍ਰਿਬਿਊਨ ਵੈੱਬ ਐਡੀਸ਼ਨ ’ਤੇ ਖ਼ਬਰ ਨਸ਼ਰ ਹੋਣ ਮਗਰੋਂ ਵਿਰੋਧੀ ਪਾਰਟੀਆਂ ਅਤੇ ਕਿਸਾਨ ਸੰਗਠਨ ਸਰਗਰਮ ਹੋ ਗਏ ਸਨ, ਜਿਸ ਮਗਰੋਂ ਕਿਸਾਨ ਸੰਘਰਸ਼ ਵਿਚਕਾਰ ਖਾਦਾਂ ’ਤੇ ਵੱਡੇ ਵਾਧੇ ਦਾ ਮਸਲਾ ਕੇਂਦਰ ਨੂੰ ਵੱਡੀ ਆਫ਼ਤ ਜਾਪਣ ਲੱਗਿਆ। ਸੂਤਰਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਤੁਰੰਤ ਇਫ਼ਕੋ ਨੂੰ ਇਸ ਮਸਲੇ ਨੂੰ ਠੰਡੇ ਬਸਤੇ ’ਚ ਪਾਉਣ ਦੇ ਨਿਰਦੇਸ਼ ਦਿੱਤੇ, ਜਿਸ ਮਗਰੋਂ ਇਫਕੋ ਨੇ ਬਹਾਨੇ ਨਾਲ ਯੂ ਟਰਨ ਲਿਆ। ਇਸ ਮਾਮਲੇ ’ਤੇ ਕਾਂਗਰਸ, ਸਾਬਕਾ ਕੇਂਦਰ ਮੰਤਰੀ ਕੁਮਾਰੀ ਸ਼ੈਲਜਾ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸ਼ੋਸ਼ਲ ਮੀਡੀਆ ’ਤੇ ਸਰਕਾਰ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਸੀ। ਭਾਕਿਯੂ ਏਕਤਾ ਉਗਰਾਹਾਂ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਡੀ.ਏ.ਪੀ. ਦੀ ਕੀਮਤ ’ਚ ਭਾਰੀ ਵਾਧੇ ਨੂੰ ਕਿਸਾਨਾਂ ਨਾਲ ਚੰਗਾ-ਚਿੱਟਾ ਡਾਕਾ ਦੱਸਿਆ ਸੀ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All