ਮੈਂ ਵੀ ਖ਼ਾਲਿਸਤਾਨੀ ਹਾਂ: ਗਾਂਧੀ

ਮੈਂ ਵੀ ਖ਼ਾਲਿਸਤਾਨੀ ਹਾਂ: ਗਾਂਧੀ

ਗੁਰਨਾਮ ਸਿੰਘ ਅਕੀਦਾ

ਪਟਿਆਲਾ, 13 ਜਨਵਰੀ

ਸਾਬਕਾ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਕੇਂਦਰ ਸਰਕਾਰ ਦੇ ਸੋਲਿਸਟਰ ਜਨਰਲ ਤੁਸ਼ਾਰ ਮਹਿਤਾ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਹੈ, ‘ਜੇ ਕਿਸਾਨਾਂ ਵਿਚ ਖ਼ਾਲਿਸਤਾਨੀ ਬੈਠੇ ਹਨ ਤਾਂ ਖਾਲਿਸਤਾਨੀਆਂ ਦੀ ਸੂਚੀ ਵਿਚ ਮੇਰਾ ਨਾਮ ਪਹਿਲੇ ਨੰਬਰ ’ਤੇ ਪਾ ਦਿਓ, ਕਿਉਂਕਿ ਮੈਂ ਵੀ ਖ਼ਾਲਿਸਤਾਨੀ ਹਾਂ।’ ਡਾਕਟਰ ਗਾਂਧੀ ਨੇ ਟਵੀਟ ਕਰਦਿਆਂ ਕਹਿ ਹੈ, " ਮਹਿਤਾ, ਜੇ ਤੂੰ ਕਹਿੰਦਾ ਹੈ ਕਿ ਕਿਸਾਨ ਅੰਦੋਲਨ ਵਿੱਚ “ਖਾਲਿਸਤਾਨੀ” ਸ਼ਾਮਿਲ ਹਨ ਤਾਂ ਸੁਣ ਲੈ, ਆਪਣੇ ਹੱਕਾਂ ਅਤੇ ਖੇਤੀ ਕਾਨੂੰਨਾਂ ਖ਼ਿਲਾਫ਼ ਲੜਨ ਵਾਲੇ ਅਸੀਂ ਸਾਰੇ ਖਾਲਿਸਤਾਨੀ ਹਾਂ, ਆਪਣੀ ਖਾਲਿਸਤਾਨੀ ਲਿਸਟ ਵਿੱਚ ਸਭ ਤੋਂ ਪਹਿਲਾਂ ਲਿਖ ਧਰਮਵੀਰ ਗਾਂਧੀ ਦਾ ਨਾਂ"

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All