ਰੂਪਨਗਰ: ਪਿੰਡ ਰੰਗੀਲਪੁਰ ਘਾੜ ਕਲੱਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਗਿੱਲ ਤੇ ਉਨ੍ਹਾਂ ਦੇ ਸਾਥੀਆਂ ਦਾ ਅੱਜ ਐੱਸਡੀਐੱਮ ਹਰਬੰਸ ਸਿੰਘ ਵੱਲੋਂ ਵਿਸ਼ੇਸ਼ ਸਮਾਗਮ ਦੌਰਾਨ ਸਨਮਾਨ ਕੀਤਾ ਗਿਆ। ਐਸਡੀਐੱਮ ਨੇ ਉਨ੍ਹਾਂ ਦਾ ਸਨਮਾਨ ਸਮਾਜ ਸੇਵਾ ਨਾਲ ਸਬੰਧਤ ਕਾਰਜਾਂ ਵਿੱਚ ਯਤਨਸ਼ੀਲ ਰਹਿਣ ਬਦਲੇ ਕੀਤਾ ਹੈ। ਸਨਮਾਨ ਸਮਾਰੋਹ ਦੌਰਾਨ ਸੁਖਵਿੰਦਰ ਸਿੰਘ ਗਿੱਲ ਤੋਂ ਇਲਾਵਾ ਉਨ੍ਹਾਂ ਦੀ ਟੀਮ ਦੇ ਮੈਂਬਰ ਤੇ ਜ਼ਿਲ੍ਹਾ ਮੰਡੀ ਅਫ਼ਸਰ ਨਿਰਮਲ ਸਿੰਘ, ਸਵਰਨ ਸਿੰਘ, ਲਾਈਨਮੈਨ ਲਖਵੀਰ ਸਿੰਘ, ਜਗਮੋਹਨ ਸਿੰਘ ਗੱਗੂ, ਐਨ.ਆਰ.ਆਈ. ਮਹਿੰਦਰ ਸਿੰਘ ਬਿੰਦਰਖ, ਬਲਵਿੰਦਰ ਸਿੰਘ ਬਿੰਦਰਖ, ਦਵਿੰਦਰ ਸਿੰਘ ਮੀਆਂਪੁਰ, ਸੱਜਣ ਸਿੰਘ ਹਰੀਪੁਰ ਤੇ ਅਮਨਦੀਪ ਸਿੰਘ, ਹਰਚੰਦ ਸਿੰਘ ਤੇ ਲਖਬੀਰ ਸਿੰਘ ਖਾਬੜਾ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ