ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਥਾਣਾ ਬੀ ਡਿਵੀਜ਼ਨ ਹੇਠ ਆਉਂਦੇ ਇਲਾਕੇ ਸ਼ੇਰਾਂਵਾਲਾ ਚੌਕ ਨੇੜੇ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਇੱਕ ਕੰਪਨੀ ਦੇ ਕਰਮਚਾਰੀ ਕੋਲੋਂ 16 ਲੱਖ ਰੁਪਏ ਖੋਹ ਲਏ। ਇਸ ਸਬੰਧੀ ਥਾਣਾ ਬੀ ਡਿਵੀਜ਼ਨ ਵਿੱਚ ਕੇਸ ਦਰਜ ਕੀਤਾ ਗਿਆ ਹੈ। ਪੀੜਤ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਭੂਸ਼ਣਪੁਰਾ ਵਿੱਚ ਨੈਸ਼ਨਲ ਗਲਾਸ ਹਾਊਸ ਕੰਪਨੀ ਦਾ ਸੇਲਜ਼ ਮੈਨ ਹੈ। ਉਸ ਦਾ ਕੰਮ ਮਾਰਕੀਟਿੰਗ ਅਤੇ ਬੈਂਕ ਵਿੱਚ ਨਕਦੀ ਜਮ੍ਹਾਂ ਕਰਾਉਣਾ ਹੈ। ਉਹ ਕੰਪਨੀ ਦੇ 16 ਲੱਖ ਰੁਪਏ ਇੱਕ ਬੈਗ ਵਿੱਚ ਰੱਖ ਕੇ ਬੈਂਕ ਵਿੱਚ ਜਮ੍ਹਾਂ ਕਰਾਉਣ ਜਾ ਰਿਹਾ ਸੀ ਕਿ ਸ਼ੇਰਾਂਵਾਲਾ ਚੌਕ ਨੇੜੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਦਾ ਬੈਗ ਖੋਹ ਲਿਆ ਅਤੇ ਫ਼ਰਾਰ ਹੋ ਗਏ। ਏਐੱਸਆਈ ਹਰਵਿੰਦਰ ਸਿੰਘ ਨੇ ਆਖਿਆ ਕਿ ਕੇਸ ਦਰਜ ਕਰ ਲਿਆ ਹੈ।