ਕੇਪੀ ਸਿੰਘ
ਗੁਰਦਾਸਪੁਰ, 4 ਸਤੰਬਰ
ਇਥੋਂ ਕਰੀਬ ਪੰਜ ਕਿਲੋਮੀਟਰ ਦੂਰ ਤਿੱਬੜੀ ਛਾਉਣੀ ਵਿੱਚ ਸਾਲ 2022-23 ਲਈ ਚੱਲ ਰਹੀ ਅਗਨੀਵੀਰ ਭਰਤੀ ਰੈਲੀ ਦੌਰਾਨ ਲੰਮੀ ਦੌੜ ਦੌਰਾਨ ਨੌਜਵਾਨ ਬੇਹੋਸ਼ ਹੋ ਕੇ ਡਿੱਗ ਪਿਆ। ਉਸ ਨੂੰ ਤੁਰੰਤ ਛਾਉਣੀ ਅੰਦਰ ਸਥਿਤ ਮਿਲਟਰੀ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਨੌਜਵਾਨ ਦੀ ਪਛਾਣ ਅਸ਼ਵਨੀ ਕੁਮਾਰ ਪੁੱਤਰ ਬਲਕਾਰ ਚੰਦ ਵਾਸੀ ਪਿੰਡ ਅਖਰੋਟਾ ਪੁਲੀਸ ਸਟੇਸ਼ਨ ਤਾਰਾਗੜ੍ਹ ਜ਼ਿਲ੍ਹਾ ਪਠਾਨਕੋਟ ਵਜੋਂ ਹੋਈ ਹੈ।