ਨਿਜੀ ਪੱਤਰ ਪ੍ਰੇਰਕ
ਲੁਧਿਆਣਾ, 8 ਮਈ
ਥਾਣਾ ਸਦਰ ਦੀ ਪੁਲੀਸ ਨੇ ਇੰਦਰ ਨਗਰ ਫੁੱਲਾਂਵਾਲ ਵਾਸੀ ਇਕ ਨੌਜਵਾਨ ਖ਼ਿਲਾਫ਼ ਗੁਆਂਢ ਵਿੱਚ ਰਹਿੰਦੀ ਚਾਰ ਸਾਲਾ ਬਾਲੜੀ ਨਾਲ ਜਬਰ ਜਨਾਹ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਇੰਦਰ ਨਗਰ ਫੁੱਲਾਂਵਾਲ ਰਹਿੰਦੀ ਲੜਕੀ ਦੀ ਮਾਤਾ ਨੇ ਸ਼ਿਕਾਇਤ ਕੀਤੀ ਹੈ ਕਿ ਉਸ ਦੀ ਚਾਰ ਸਾਲਾ ਬੱਚੀ ਆਪਣੀ ਦਾਦੀ ਦੇ ਘਰ ਗਈ ਸੀ ਜੋ ਗੁਆਂਢ ਵਿੱਚ ਹੀ ਖੰਡਰਨੁਮਾ ਮਕਾਨ ਵਿਚ ਰਹਿੰਦੀ ਹੈ। ਉਨ੍ਹਾਂ ਦੇ ਵਿਹੜੇ ਵਿੱਚ ਹੀ ਰਹਿੰਦਾ ਨੌਜਵਾਨ ਲਵਕੁਸ਼ ਲੜਕੀ ਦੇ ਪਿੱਛੇ ਚਲਾ ਗਿਆ ਅਤੇ ਉਸ ਨਾਲ ਜਬਰ ਜਨਾਹ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਜਦੋਂ ਲੜਕੀ ਗ਼ਭੀਰ ਹਾਲਤ ’ਚ ਮਿਲੀ ਤਾਂ ਪਤਾ ਲੱਗਾ ਕਿ ਉਸ ਨਾਲ ਜਬਰ ਜਨਾਹ ਹੋਇਆ ਹੈ। ਪੁਲੀਸ ਵੱਲੋਂ ਕੇਸ ਦਰਜ ਕਰਕੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਪੁਲੀਸ ਨੇ ਭਰੋਸਾ ਦਿੱਤਾ ਹੈ ਕਿ ਛੇਤੀ ਹੀ ਮੁਲਜ਼ਮ ਨੂੰ ਕਾਬੂ ਕਰ ਲਿਆ ਜਾਵੇਗਾ।