ਦੀਪਕ ਠਾਕੁਰ
ਤਲਵਾੜਾ, 22 ਜਨਵਰੀ
ਇਥੇ ਤਲਵਾੜਾ-ਮੁਕੇਰੀਆਂ ਮੁੱਖ ਮਾਰਗ ’ਤੇ ਕਾਰ(ਐੱਚਪੀ55ਏ-8473) ਤੇ ਬੱਸ ਦੀ ਆਹਮੋ-ਸਾਹਮਣੀ ਟੱਕਰ ਵਿੱਚ ਤਿੰਨ ਸਾਲਾ ਬੱਚੇ ਸਮੇਤ ਚਾਰ ਵਿਅਕਤੀ ਹਲਾਕ ਹੋ ਗਏ। ਮ੍ਰਿਤਕਾਂ ਦੀ ਪਛਾਣ ਸੁਸ਼ੀਲ (20), ਉਸ ਦੇ ਭਰਾ ਕੁਲਦੀਪ (21) ਤੇ ਭਤੀਜੇ ਆਰੀਅਨ (3) ਅਤੇ ਸਰਬਜੀਤ ਸਿੰਘ (23) ਵਜੋਂ ਹੋਈ ਹੈ। ਸਾਰੇ ਤਲਵਾੜਾ ਦੇ ਰੋਲੀ ਪਿੰਡ ਨਾਲ ਸਬੰਧਤ ਦੱਸੇ ਜਾਂਦੇ ਹਨ।
ਪੁਲੀਸ ਮੁਤਾਬਕ ਕਾਰ ਤਲਵਾੜਾ ਨੂੰ ਜਦੋਂਕਿ ਬੱਸ ਮੁਕੇਰੀਆਂ ਵੱਲ ਨੂੰ ਆ ਰਹੀ ਸੀ। ਹਾਦਸੇ ਮਗਰੋਂ ਬੱਸ ਡਰਾਈਵਰ ਵਾਹਨ ਛੱਡ ਕੇ ਫਰਾਰ ਹੋ ਗਿਆ। ਮ੍ਰਿਤਕਾਂ ਦੀਆਂ ਲਾਸ਼ਾਂ ਮੁਕਾਮੀ ਹਸਪਤਾਲ ’ਚ ਰਖਵਾ ਦਿੱਤੀਆਂ ਗਈਆਂ ਹਨ।