ਨਵੀਂ ਦਿੱਲੀ, 30 ਨਵੰਬਰ
ਪੰਜ ਖੱਬੀਆਂ ਪਾਰਟੀਆਂ ਨੇ ਅੱਜ ਆਪਣੀਆਂ ਸੂਬਾ ਇਕਾਈਆਂ ਨੂੰ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨਾਲ ਤਾਲਮੇਲ ਬਣਾਉਣ ਅਤੇ ਉਨ੍ਹਾਂ ਦੇ ਹੱਕ ਵਿੱਚ ਮੁਜ਼ਾਹਰੇ ਕਰਨ ਦਾ ਸੱਦਾ ਦਿੱਤਾ ਹੈ। ਪੰਜ ਖੱਬੇ-ਪੱਖੀ ਪਾਰਟੀਆਂ- ਸੀਪੀਆਈ(ਐੱਮ), ਸੀਪੀਆਈ, ਆਰਐੱਸਪੀ, ਏਆਈਐੱਫਬੀ ਅਤੇ ਸੀਪੀਆਈ (ਐੱਮਐੱਲ) ਨੇ ਇੱਕ ਸਾਂਝੇ ਬਿਆਨ ਰਾਹੀਂ ਇਕਜੁੱਟਤਾ ਨਾਲ ਕਿਸਾਨਾਂ ਨੂੰ ਆਪਣੀ ਪੂਰਨ ਹਮਾਇਤ ਦਿੱਤੀ ਹੈ। ਬਿਆਨ ’ਚ ਕਿਹਾ ਗਿਆ, ‘ਖੱਬੀਆਂ ਪਾਰਟੀਆਂ ਨੇ ਦੇਸ਼ ਭਰ ’ਚ ਆਪਣੀਆਂ ਇਕਾਈਆਂ ਨੂੰ ਸਾਂਝੇ ਤੌਰ ’ਤੇ ਇਕਜੁੱਟਤਾ ਨਾਲ ਮੁਜ਼ਾਹਰੇ ਕਰਨ ਲਈ ਆਖਿਆ ਹੈ ਤਾਂ ਕਿ ਚੱਲ ਰਹੇ ਅੰਦੋਲਨ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਕਿਸਾਨ ਯੂਨੀਅਨਾਂ, ਖੇਤੀਬਾੜੀ ਮਜ਼ਦੂਰ ਸੰਗਠਨਾਂ ਅਤੇ ਟਰੇਡ ਯੂਨੀਅਨਾਂ ਵੱਲੋਂ ਦਿੱਤੇ ਸੱਦੇ ਦਾ ਜ਼ਰੂਰ ਸਮਰਥਨ ਕੀਤਾ ਜਾਵੇਗਾ।’ -ਪੀਟੀਆਈ