ਬਰਨਾਲਾ ਵਿੱਚ ਕਿਸਾਨਾਂ ਦੇ ਹੱਕ ਵਿੱਚ ਨਿੱਤਰੇ ਮੁਲਾਜ਼ਮ, ਸਕੂਟਰ-ਮੋਟਰਸਾਈਕਲ ਰੈਲੀ

ਬਰਨਾਲਾ ਵਿੱਚ ਕਿਸਾਨਾਂ ਦੇ ਹੱਕ ਵਿੱਚ ਨਿੱਤਰੇ ਮੁਲਾਜ਼ਮ, ਸਕੂਟਰ-ਮੋਟਰਸਾਈਕਲ ਰੈਲੀ

ਪਰਸ਼ੋਤਮ ਬੱਲੀ
ਬਰਨਾਲਾ, 25 ਸਤੰਬਰ

ਪੰਜਾਬ ਤੇ ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਜ਼ਿਲ੍ਹਾ ਬਰਨਾਲਾ ਵੱਲੋਂ ਲੰਘੀ 16 ਸਤੰਬਰ ਤੋਂ ਲਗਾਤਾਰ ਡੀਸੀ ਦਫਤਰ ਅੱਗੇ ਚੱਲ ਰਹੀ ਭੁੱਖ ਹੜਤਾਲ ਅੱਜ ਸੰਘਰਸ਼ੀ ਕੈਂਪ ਤੋਂ 200 ਦੇ ਕਰੀਬ ਸਕੂਟਰ, ਮੋਟਰਸਾਈਕਲਾਂ ’ਤੇ ਬਾਹਰ ਨਿਕਲੀ। ਸੈਂਕੜੇ ਮੁਲਾਜ਼ਮਾਂ ਵੱਲੋਂ ਸ਼ਹਿਰ ਵਿੱਚ ਰੋਸ ਮਾਰਚ ਕਰ ਕੇ ਕਿਸਾਨਾਂ ਵੱਲੋਂ ਦਿੱਤੇ ਗਏ 'ਪੰਜਾਬ ਬੰਦ' ਦੀ ਜ਼ੋਰਦਾਰ ਹਮਾਇਤ ਕੀਤੀ ਗਈ। ਰੋਸ ਮਾਰਚ ਦੀ ਸ਼ੁਰੂਆਤ ਕਰਦਿਆਂ ਪੈਨਸ਼ਨਰ ਆਗੂ ਮਾਸਟਰ ਬਖਸ਼ੀਸ਼ ਸਿੰਘ, ਪਸਸਫ (ਰਾਣਾ) ਦੇ ਅਨਿਲ ਕੁਮਾਰ ਤੇ ਹਰਿੰਦਰ ਮੱਲ੍ਹੀਆਂ, ਮਨਿਸਟਰੀਅਲ ਆਗੂ ਤਰਸੇਮ ਸਿੰਘ ਭੱਠਲ, ਪ. ਸ. ਸ. ਫ. (ਸੱਜਣ) ਦੇ ਮੋਹਨ ਸਿੰਘ, ਕਰਮਜੀਤ ਸਿੰਘ ਬੀਹਲਾ, ਕਾਮਰੇਡ ਖੁਸ਼ੀਆ ਸਿੰਘ, ਨਛੱਤਰ ਸਿੰਘ ਭਾਈਰੂਪਾ, ਪਰਮਿੰਦਰ ਸਿੰਘ ਰੁਪਾਲ ਬੀ. ਐਡ. ਫਰੰਟ, ਗੁਲਸ਼ਨ ਕੁਮਾਰ (ਨਗਰ ਕੌਂਸਲ ਸਫਾਈ ਸੇਵਕ), ਸਿਕੰਦਰ ਸਿੰਘ ਕੰਪਿਊਟਰ ਅਧਿਆਪਕ ਯੂਨੀਅਨ, ਮਨੋਹਰ ਲਾਲ ਤੇ ਗੁਲਾਬ ਸਿੰਘ (ਪੁਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ) ਨੇ ਕਿਹਾ ਕਿ ਜਿੱਥੇ ਕਿਸਾਨ ਵਿਰੋਧੀ ਫੈਸਲੇ ਕੀਤੇ ਗਏ ਹਨ, ਉਥੇ ਕਿਰਤ ਕਾਨੂੰਨਾਂ ਵਿੱਚ ਸੋਧ ਦੇ ਬਿੱਲ ਪਾਸ ਕਰਕੇ ਕਿਰਤੀ ਮਜ਼ਦੂਰਾਂ ਨੂੰ ਅਜ਼ਾਦੀ ਤੋਂ ਪਹਿਲਾਂ ਦੇ ਮਿਲਦੇ ਹੱਕ ਵੀ ਖੋਹ ਲਏ ਗਏ ਹਨ। ਮਾਰਚ ਤੋਂ ਪਹਿਲਾਂ ਰੋਜ਼ਾਨਾ ਦੀ ਤਰ੍ਹਾਂ ਭੁੱਖ ਹੜਤਾਲ 'ਤੇ ਪ. ਸ. ਸ. ਫ (ਰਾਣਾ) ਦੇ ਸੁਰਿੰਦਰ ਸ਼ਰਮਾ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਅਮਰੀਕ ਸਿੰਘ ਭੱਦਲਵੱਡ, ਤੇਜਿੰਦਰ ਸਿੰਘ ਤੇਜੀ, ਓਮ ਪ੍ਰਕਾਸ਼ ਸਿਹਤ ਵਿਭਾਗ (ਪ. ਸ. ਸ. ਫ. ਸੱਜਣ),, ਪੈਨਸ਼ਨਰਜ ਆਗੂ ਜਰਨੈਲ ਸਿੰਘ ਮੂੰਮ ਤੇ ਮੁਖਤਿਆਰ ਸਿੰਘ ਬੈਠੇ । ਜਦੋਂਕਿ ਮੁਲਾਜ਼ਮਾਂ ਮਾਰਚ ਵਿਚ ਗੁਰਮੇਲ ਸਿੰਘ ਮੰਡੀ ਬੋਰਡ , ਦਰਸ਼ਨ ਚੀਮਾ ਪ. ਸ. ਸ. ਫ (ਰਾਣਾ), ਸੁਖਜੰਟ ਸਿੰਘ ਬਿਜਲੀ ਬੋਰਡ, ਬਲਵੰਤ ਸਿੰਘ ਭੁੱਲਰ (ਖਜ਼ਾਨਾ ਵਿਭਾਗ), ਤਾਰ ਸਿੰਘ ਗਿੱਲ (ਸੀਵਰੇਜ ਬੋਰਡ), ਗੁਰਜੰਟ ਸਿੰਘ ਕੈਰੇ, ਗੁਰਦੀਪ ਸਿੰਘ (ਇੰਜਨੀਅਰ ਐਸੋਸੀਏਸ਼ਨ), ਸੁਰਿੰਦਰ ਕੁਮਾਰ (ਗੋਰਮਿੰਟ ਟੀਚਰਜ਼ ਯੂਨੀਅਨ), ਬਲਵਿੰਦਰ ਸਿੰਘ ਧਨੇਰ, ਗੋਬਿੰਦਰ ਸਿੰਘ ਸਿੱਧੂ, ਹੰਡਿਆਇਆ, ਰਾਵਿੰਦਰ ਸ਼ਰਮਾ (ਮਨਿਸਟਰੀਅਲ ਯੂਨੀਅਨ ਸਿੱਖਿਆ ਵਿਭਾਗ ) ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਹਿੰਦ ਦੇ ਮਕਬਰੇ

ਸਰਹਿੰਦ ਦੇ ਮਕਬਰੇ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪਰਵਾਸੀ ਕਾਵਿ

ਪਰਵਾਸੀ ਕਾਵਿ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਮੁੱਖ ਖ਼ਬਰਾਂ

ਕਿਸਾਨਾਂ ਨੇ ਰੇਲ ਮਾਰਗ ਖੋਲ੍ਹੇ

ਕਿਸਾਨਾਂ ਨੇ ਰੇਲ ਮਾਰਗ ਖੋਲ੍ਹੇ

28 ਥਾਵਾਂ ’ਤੇ ਮੋਰਚੇ 15 ਦਿਨਾਂ ਲਈ ਮੁਲਤਵੀ; ਅੰਮ੍ਰਿਤਸਰ ਰੇਲ ਮਾਰਗ ’ਤ...

ਭਾਜਪਾ ਦੀ ‘ਦਲਿਤ ਇਨਸਾਫ਼ ਯਾਤਰਾ’ ਪੁਲੀਸ ਨੇ ਰੋਕੀ

ਭਾਜਪਾ ਦੀ ‘ਦਲਿਤ ਇਨਸਾਫ਼ ਯਾਤਰਾ’ ਪੁਲੀਸ ਨੇ ਰੋਕੀ

ਅਸ਼ਵਨੀ ਸ਼ਰਮਾ ਤੇ ਸਾਂਪਲਾ ਸਮੇਤ ਦਰਜਨਾਂ ਭਾਜਪਾ ਆਗੂ ਹਿਰਾਸਤ ’ਚ ਲਏ

ਘਾਟੇ ਤੋਂ ਪ੍ਰੇਸ਼ਾਨ ਵਪਾਰੀ ਵੱਲੋਂ ਤਿੰਨ ਜੀਆਂ ਦੀ ਹੱਤਿਆ ਮਗਰੋਂ ਖ਼ੁਦਕੁਸ਼ੀ

ਘਾਟੇ ਤੋਂ ਪ੍ਰੇਸ਼ਾਨ ਵਪਾਰੀ ਵੱਲੋਂ ਤਿੰਨ ਜੀਆਂ ਦੀ ਹੱਤਿਆ ਮਗਰੋਂ ਖ਼ੁਦਕੁਸ਼ੀ

ਪੁਲੀਸ ਵੱਲੋਂ ਖ਼ੁਦਕੁਸ਼ੀ ਨੋਟ ਬਰਾਮਦ; ਕਰਜ਼ੇ ਤੇ ਕੰਮ ਨਾ ਚੱਲਣ ਕਾਰਨ ਰਹ...

ਸ਼ਹਿਰ

View All