ਨਿੱਜੀ ਪੱਤਰ ਪ੍ਰੇਰਕ
ਬਟਾਲਾ, 23 ਅਪਰੈਲ
ਡਾਇਨੈਮਿਕ ਗਰੁੱਪ ਆਫ਼ ਰੰਘਰੇਟਾਜ਼ (ਡੀਜੀਆਰ) ਦੇ ਚੀਫ ਆਰਗੇਨਾਈਜ਼ਰ ਅਤੇ ਏਡੀਜੀਪੀ (ਸੇਵਾਮੁੁਕਤ) ਗੁਰਦੇਵ ਸਿੰਘ ਸਹੋਤਾ ਨੇ ਦੱਸਿਆ ਕਿ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ 24 ਅਪਰੈਲ ਨੂੰ ਅੰਮ੍ਰਿਤਸਰ ਦੇ ਰਾਮ ਤੀਰਥ ਰੋਡ ਸਥਿਤ ਹੋਟਲ ਹੈਵਨ ਬਲੂ ਵਿੱਚ ਕਰਵਾਇਆ ਜਾਵੇਗਾ। ਇਸ ਮੌਕੇ ਪ੍ਰੋ. ਰਾਜ ਕੁਮਾਰ ਹੰਸ, ਬਖ਼ਤਾਵਰ ਸਿੰਘ (ਰਿਟਾ.) ਆਈਏਐੱਸ, ਡਾ. ਅਵਤਾਰ ਸਿੰਘ, ਪ੍ਰੋ. ਨਿਰਮਲ ਸਿੰਘ, ਪ੍ਰੋ. ਮਨਜਿੰਦਰ ਸਿੰਘ (ਜੀਐੱਨਡੀਯੂ), ਲੈਕਚਰਾਰ ਜੁਗਰਾਜ ਸਿੰਘ, ਹੈੱਡਮਾਸਟਰ ਬਲਜਿੰਦਰ ਸਿੰਘ ਨਾਹਰ, ਲੱਛਮਣ ਸਿੰਘ ਸਹੋਤਾ, ਐਡਵੋਕੇਟ ਚਰਨਜੀਤ ਸਿੰਘ ਘਈ, ਡੀਐੱਸਪੀ ਪ੍ਰਹਲਾਦ ਸਿੰਘ, ਡੀਐੱਸਪੀ ਖਜ਼ਾਨ ਸਿੰਘ, ਮਾਸਟਰ ਅਜੀਤ ਸਿੰਘ ਮਕਬੂਲਪੁਰਾ, ਗੁਰਬਖ਼ਸ਼ ਸਿੰਘ ਸ਼ੇਰਗਿੱਲ, ਲੈਕਚਰਾਰ ਬਲਬੀਰ ਸਿੰਘ ਤੇ ਗੁਰਮੀਤ ਸਿੰਘ ਭੋਮਾ ਸੰਬੋਧਨ ਕਰਨਗੇ।