ਨਵੀਂ ਦਿੱਲੀ: ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਐੱਨਸੀਪੀ ਸੁਪਰੀਮੋ ਸ਼ਰਦ ਪਵਾਰ ਵੱਲੋਂ ਖੇਤੀ ਕਾਨੂੰਨਾਂ ਦੀ ਨੁਕਤਾਚੀਨੀ ਕਰਦੇ ਟਵੀਟਾਂ ’ਤੇ ਨਿਰਾਸ਼ਾ ਜ਼ਾਹਿਰ ਕੀਤੀ ਹੈ। ਤੋਮਰ ਨੇ ਕਿਹਾ ਕਿ ਪਵਾਰ ਦੇ ਟਵੀਟਾਂ ਤੋਂ ਇੰਜ ਲਗਦਾ ਹੈ ਕਿ ਉਹ ਖੇਤੀ ਕਾਨੂੰਨਾਂ ਤੋਂ ਪੂਰੀ ਤਰ੍ਹਾਂ ‘ਅਣਜਾਣ’ ਹਨ ਤੇ ਉਨ੍ਹਾਂ ਨੂੰ ਇਨ੍ਹਾਂ ਬਾਰੇ ਕੋਈ ‘ਗ਼ਲਤਫ਼ਹਿਮੀ’ ਹੈ। ਕੇਂਦਰੀ ਮੰਤਰੀ ਨੇ ਆਸ ਜਤਾਈ ਕਿ ਪਵਾਰ ‘ਤੱਥਾਂ’ ਬਾਰੇ ਜਾਣਨ ਮਗਰੋਂ ਖੇਤੀ ਕਾਨੂੰਨਾਂ ਬਾਰੇ ਆਪਣਾ ਸਟੈਂਡ ਬਦਲ ਲੈਣਗੇ। ਚੇਤੇ ਰਹੇ ਕਿ ਪਵਾਰ ਨੇ ਸ਼ਨਿੱਚਰਵਾਰ ਨੂੰ ਕੀਤੇ ਲੜੀਵਾਰ ਟਵੀਟਾਂ ’ਚ ਕਿਹਾ ਸੀ ਕਿ ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨ ਐੱਮਐੱਸਪੀ ’ਤੇ ਖਰੀਦ ਨੂੰ ਅਸਰਅੰਦਾਜ਼ ਕਰਨ ਦੇ ਨਾਲ ‘ਮੰਡੀ’ ਪ੍ਰਬੰਧ ਨੂੰ ਕਮਜ਼ੋਰ ਕਰਨਗੇ। -ਪੀਟੀਆਈ