ਪੱਤਰ ਪ੍ਰੇਰਕ
ਬਨੂੜ, 4 ਜਨਵਰੀ
ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪਟਿਆਲਾ ਦੇ ਜਨਰਲ ਸਕੱਤਰ ਰਾਕੇਸ਼ ਕੁਮਾਰ ਪੱਪੂ ਬਨੂੜ ਨੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਸਾਥੀਆਂ ਸਮੇਤ ਕਾਂਗਰਸ ਨੂੰ ਅਲਵਿਦਾ ਆਖਦਿਆਂ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹੈ। ਇੱਥੇ ਹੋਏ ਸਮਾਰੋਹ ਵਿੱਚ ਕਾਂਗਰਸੀ ਆਗੂ ਤੇ ਹੋਰਨਾਂ ਦਾ ਰਾਜਪੁਰਾ ਹਲਕੇ ਤੋਂ ਅਕਾਲੀ-ਬਸਪਾ ਗਠਜੋੜ ਦੇ ਉਮੀਦਵਾਰ ਚਰਨਜੀਤ ਸਿੰਘ ਬਰਾੜ ਨੇ ਸਵਾਗਤ ਕਰਦਿਆਂ ਉਨ੍ਹਾਂ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਬਾਉਣ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਸ੍ਰੀ ਬਰਾੜ ਨੇ ਪਿੰਡ ਫ਼ਤਹਿਪੁਰ ਗੜ੍ਹੀ, ਜਾਂਸਲਾ, ਜਾਂਸਲੀ, ਕਾਲੋਮਾਜਰਾ, ਕਰਾਲਾ, ਕਰਾਲੀ, ਰਾਮਪੁਰ ਕਲਾਂ, ਖਾਨਪੁਰ ਖੱਦਰ, ਅਜ਼ੀਜ਼ਪੁਰ, ਜਲਾਲਪੁਰ ਆਦਿ ਵਿਖੇ ਇਕੱਠਾਂ ਨੂੰ ਸੰਬੋਧਨ ਕੀਤਾ। ਸਮੁੱਚੇ ਪਿੰਡਾਂ ਵਿੱਚ ਅਕਾਲੀ ਉਮੀਦਵਾਰ ਦਾ ਭਰਵਾਂ ਸਵਾਗਤ ਹੋਇਆ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਕੱਠਾਂ ਨੂੰ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਸਾਧੂ ਸਿੰਘ ਖਲੌਰ, ਸ਼ੀਲਮ ਸੋਹੀ, ਜਸਵਿੰਦਰ ਸਿੰਘ ਜੱਸੀ, ਲਛਮਣ ਸਿੰਘ ਚੰਗੇਰਾ, ਹਰਬੰਸ ਲਾਲ ਉੱਤਮ, ਜਗਜੀਤ ਸਿੰਘ ਛੜਬੜ, ਸਤਵੀਰ ਕੌਰ ਮਨਹੇੜਾ, ਦਰਸ਼ਨ ਸਿੰਘ ਨੰਡਿਆਲੀ, ਜੱਸਾ ਸੰਧੂ, ਮਿੱਠੀ ਸੰਧੂ, ਸੋਨੂ ਸੰਧੂ ਆਦਿ ਨੇ ਵੀ ਸੰਬੋਧਨ ਕੀਤਾ।