ਰਮੇਸ਼ ਭਾਰਦਵਾਜ
ਲਹਿਰਾਗਾਗਾ, 11 ਅਕਤੂਬਰ
ਇਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕੇਂਦਰ ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਰਿਲਾਇੰਸ ਪੰਪ ਅੱਗੇ ਲਾਇਆ ਲਗਾਤਰ ਧਰਨਾ 11ਵੇਂ ਦਿਨ ’ਚ ਸ਼ਾਮਲ ਹੋ ਗਿਆ ਹੈ ਅਤੇ ਬਲਾਕ ਜਥੇਬੰਦੀ ਨੇ ਅੱਜ ਤੋਂ ਮੂਨਕ ’ਚ ਆਈਸ਼ਰ ਕੰਪਨੀ ਦੇ ਪੰਪ ਅੱਗੇ ਧਰਨਾ ਲਾ ਦਿੱਤਾ ਹੈ। ਅੱਜ ਇਥੇ ਧਰਨੇ ’ਚ ਕਾਲਜ ਵਿਦਿਆਰਥੀਆਂ/ਕਰਮਚਾਰੀਆਂ, ਨੌਜਵਾਨ ਲੜਕੀਆਂ ਨੇ ਕਿਸਾਨਾਂ ਦੇ ਸਿਰੜ ਨੂੰ ਸਿਰ ਮੱਥੇ ਮੰਨਦਿਆ ਧਰਨੇ ’ਚ ਭਰਵੀਂ ਸ਼ਮੂਲੀਅਤ ਕਰਕੇ ਕੇਂਦਰ ਸਰਕਾਰ ਆਪਣੀ ਆਵਾਜ਼ ਕਿਸਾਨ ਦੇ ਹੱਕ ’ਚ ਉਠਾਈ। ਇਸ ਧਰਨੇ ਨੂੰ ਬਲਾਕ ਪ੍ਰਧਾਨ ਧਰਮਿੰਦਰ ਪਸ਼ੌਰ, ਰਾਮ ਸਿੰਘ ਢੀਂਡਸਾ, ਲੀਲਾ ਸਿੰਘ ਚੋਟੀਆਂ, ਬਹਾਦਰ ਭੁਟਾਲ , ਸੂਬਾ ਸੰਗਤਪੁਰਾ, ਕਰਨੈਲ ਗਨੋਟਾ, ਮਾਸਟਰ ਗੁਰਚਰਨ ਸਿੰੰਘ ਖੋਖਰ, ਖੇਤ ਮਜ਼ਦੂਰ ਯੂਨੀਅਨ ਦੇ ਹਰਭਗਵਾਨ ਸਿੰਘ ਵਿਚਾਰ ਸਾਂਝੇ ਕੀਤੇ।
ਮੁਹਾਲੀ(ਦਰਸ਼ਨ ਸਿੰਘ ਸੋਢੀ): ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਖੇਤੀਬਾੜੀ ਸੈਕਟਰ ਨਾਲ ਜੁੜੇ ਤਿੰਨ ਕਾਨੂੰਨਾਂ ਇਲਾਕੇ ਦੇ ਕਿਸਾਨਾਂ ਨੇ ਧੜੇਬੰਦੀ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲਾਂਡਰਾਂ-ਬਨੂੜ ਸੜਕ ’ਤੇ ਪਿੰਡ ਭਾਗੋਮਾਜਰਾ ਨੇੜੇ ਪਿੰਡ ਰਾਏਪੁਰ ਕਲਾਂ ਦੇ ਰਿਲਾਇੰਸ ਪੈਟਰੋਲ ਪੰਪ ਦਾ ਘਿਰਾਓ ਕਰਕੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪੈਰੀਫੈਰੀ ਮਿਲਕਮੈਨ ਯੂਨੀਅਨ ਚੰਡੀਗੜ੍ਹ-ਮੁਹਾਲੀ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ ਨੇ ਸਾਥੀਆਂ ਸਣੇ ਸ਼ਿਰਕਤ ਕਰਦਿਆਂ ਕਿਸਾਨੀ ਸੰਘਰਸ਼ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਕਿਸਾਨ ਆਗੂ ਦਵਿੰਦਰ ਸਿੰਘ ਦੇਹਕਲਾਂ, ਜਸਪਾਲ ਸਿੰਘ ਨਿਆਮੀਆਂ, ਗੁਰਨਾਮ ਸਿੰਘ ਦਾਊਂ, ਜਰਨੈਲ ਸਿੰਘ ਲਾਂਡਰਾਂ ਅਤੇ ਯੂਥ ਆਗੂ ਹਰਸਿਮਰਨ ਸਿੰਘ ਬਿੰਨੀ, ਨਰਿੰਦਰ ਸਿੰਘ ਪ੍ਰੇਮਗੜ੍ਹ, ਕੁਲਵਿੰਦਰ ਸਿੰਘ ਬੈਦਵਾਨ, ਸ਼ਲਿੰਦਰਜੀਤ ਸਿੰਘ ਘੋਗਾ, ਦਰਸ਼ਨ ਸਿੰਘ ਦੁਰਾਲੀ, ਭਜਨ ਸਿੰਘ ਭਗਤ ਰਾਮ ਸਰਪੰਚ ਸਨੇਟਾ, ਜਸਪ੍ਰੀਤ ਸਿੰਘ ਰਾਏਪੁਰ, ਇੰਦਰਜੀਤ ਸਿੰਘ ਸਰਪੰਚ ਮਾਮੂਪੁਰ, ਸੁਦੇਸ਼ ਕੁਮਾਰ ਸਰਪੰਚ ਬੈਰੋਂਪੁਰ, ਅਵਤਾਰ ਸਿੰਘ ਸਰਪੰਚ ਭਾਗੋਮਾਜਰਾ, ਰਾਮ ਈਸ਼ਵਰ ਗੋਬਿੰਦਗੜ੍ਹ, ਹਰਿੰਦਰ ਸਿੰਘ ਬੈਰੋਂਪੁਰ, ਮੰਗਤ ਸਿੰਘ ਸਰਪੰਚ ਮੌਜਪੁਰ, ਕੁਸ਼ਲਦੀਪ ਸਿੰਘ ਸਰਪੰਚ ਮਾਣਕਮਾਜਰਾ, ਗੁਲਜ਼ਾਰ ਸਿੰਘ ਢੇਲਪੁਰ ਅਤੇ ਗੁਰਪ੍ਰੀਤ ਸਿੰਘ ਸਰਪੰਚ ਖਾਨਪੁਰ ਬੰਗਰ, ਮਨਪ੍ਰੀਤ ਸਿੰਘ ਟੋਨੀ, ਦਲਬੀਰ ਸਿੰਘ ਮਾਣਕਮਾਜਰਾ ਅਤੇ ਹਰਿੰਦਰ ਸਿੰਘ ਬੈਰੋਂਪੁਰ, ਸਮੇਤ ਇਲਾਕੇ ਦੇ ਹੋਰ ਕਿਸਾਨ ਹਾਜ਼ਰ ਸਨ।