ਰੂਪਨਗਰ: ਇੱਥੇ ਅੱਜ ਜਲ ਨਿਕਾਸ ਕਮ ਖਣਨ ਤੇ ਭੂ-ਵਿਗਿਆਨ ਵਿਭਾਗ ਸਰਕਲ ਪਟਿਆਲਾ ਦੇ ਐੱਸਈ ਹਰਿੰਦਰਪਾਲ ਸਿੰਘ ਬੇਦੀ ਵੱਲੋਂ ਜ਼ਿਲ੍ਹਾ ਰੂਪਨਗਰ ਦੀਆਂ ਸ਼ੁਰੂ ਹੋਈਆਂ ਡੀ-ਸਿਲਟਿੰਗ ਸਾਈਟਾਂ ਦਾ ਦੌਰਾ ਕੀਤਾ ਗਿਆ। ਸ੍ਰੀ ਬੇਦੀ ਵੱਲੋਂ ਜਿੱਥੇ ਆਸਪੁਰ ਕੋਟਬਾਲਾ ਅਤੇ ਸੈਸੋਂਵਾਲ ਡੀ-ਸਿਲਟਿੰਗ ਸਾਈਟਾਂ ਦੇ ਕੰਡਿਆਂ ਦੀ ਜਾਂਚ ਕੀਤੀ ਗਈ, ਉੱਥੇ ਹੀ ਉਨ੍ਹਾਂ ਖਣਨ ਸਮੱਗਰੀ ਲੈਣ ਆਏ ਹੋਏ ਟਿੱਪਰ ਚਾਲਕਾਂ ਨਾਲ ਵੀ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਕਾਰਕਾਜਰੀ ਇੰਜਨੀਅਰ ਰੂਪਨਗਰ ਸਰਤਾਜ ਸਿੰਘ ਰੰਧਾਵਾ ਤੋਂ ਇਲਾਵਾ ਸਹਾਇਕ ਕਾਰਜਕਾਰੀ ਇੰਜਨੀਅਰ ਰੂਪਨਗਰ ਬਰਜਿੰਦਰ ਸਿੰਘ, ਸਹਾਇਕ ਕਾਰਜਕਾਰੀ ਇੰਜਨੀਅਰ ਨੰਗਲ ਨਵਪ੍ਰੀਤ ਸਿੰਘ ਅਤੇ ਸਹਾਇਕ ਕਾਰਜਕਾਰੀ ਇੰਜਨੀਅਰ ਸ੍ਰੀ ਆਨੰਦਪੁਰ ਸਾਹਿਬ ਸਤਵਿੰਦਰ ਸਿੰਘ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ