ਗਗਨਦੀਪ ਅਰੋੜਾ
ਲੁਧਿਆਣਾ, 23 ਦਸੰਬਰ
ਮੁੱਖ ਅੰਸ਼
- ਚੰਨੀ, ਰੰਧਾਵਾ ਤੇ ਚਟੋਪਾਧਿਆਏ ਨੇ ਲਿਆ ਜਾਇਜ਼ਾ
ਲੁਧਿਆਣਾ ਦੇ ਅਦਾਲਤੀ ਕੰਪਲੈਕਸ ਦੀ ਦੂਜੀ ਮੰਜ਼ਿਲ ਦੇ ਇੱਕ ਬਾਥਰੂਮ ਵਿੱਚ ਅੱਜ ਦੁਪਹਿਰ ਹੋਏ ਧਮਾਕੇ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ 3 ਔਰਤਾਂ ਸਣੇ 6 ਜਣੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਬਾਥਰੂਮ ਅੰਦਰੋਂ ਇੱਕ ਲਾਸ਼ ਮਿਲੀ ਹੈ ਤੇ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਇਹ ਵਿਅਕਤੀ ਇੱਥੇ ਬੰਬ ਲਾਉਣ ਆਇਆ ਤੇ ਧਮਾਕੇ ਦੀ ਲਪੇਟ ’ਚ ਆ ਗਿਆ। ਇਸ ਦੌਰਾਨ ਮੁੱਖ ਮੰਤਰੀ ਚਰਨਜੀਤ ਿਸੰਘ ਚੰਨੀ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ ਤੇ ਨਾਲ ਹੀ ਜ਼ਖ਼ਮੀਆਂ ਦਾ ਇਲਾਜ ਮੁਫ਼ਤ ਕਰਨ ਦਾ ਐਲਾਨ ਕੀਤਾ ਹੈ। ਘਟਨਾ ਤੋਂ ਤੁਰੰਤ ਬਾਅਦ ਪੁਲੀਸ ਕਮਿਸ਼ਨਰ ਸਣੇ ਸਾਰੇ ਅਧਿਕਾਰੀ ਮੌਕੇ ’ਤੇ ਪੁੱਜ ਗਏ ਤੇ ਸਾਰਾ ਅਦਾਲਤੀ ਕੰਪਲੈਕਸ ਖਾਲੀ ਕਰਾਇਆ ਗਿਆ। ਪੁਲੀਸ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਦਫ਼ਤਰ ਨੂੰ ਵੀ ਖਾਲੀ ਕਰਵਾਇਆ। ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਘਟਨਾ ਤੋਂ ਕੁਝ ਸਮੇਂ ਬਾਅਦ ਹੀ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਤੇ ਡੀਜੀਪੀ ਸਿਧਾਰਥ ਚਟੋਪਾਧਿਆ ਮੌਕੇ ’ਤੇ ਪੁੱਜੇ ਅਤੇ ਹਾਲਾਤ ਦਾ ਜਾਇਜ਼ਾ ਲਿਆ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਲੁਧਿਆਣਾ ਪੁੱਜ ਕੇ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਪੁਲੀਸ ਕਮਿਸ਼ਨਰ ਤੇ ਡੀਸੀ ਦਫ਼ਤਰ ਦੇ ਠੀਕ ਪਿੱਛੇ ਅਦਾਲਤੀ ਕੰਪਲੈਕਸ ਹੈ। ਅੱਜ ਦੁਪਹਿਰ ਲਗਭਗ ਸਵਾ ਕੁ 12 ਵਜੇ ਕੰਪਲੈਕਸ ਦੀ ਦੂਸਰੀ ਮੰਜ਼ਿਲ ’ਤੇ ਸਥਿਤ ਬਾਥਰੂਮ ’ਚ ਇੱਕ ਜ਼ੋਰਦਾਰ ਧਮਾਕਾ ਹੋਇਆ।
ਧਮਾਕਾ ਇਨ੍ਹਾਂ ਕੁ ਤੇਜ਼ ਸੀ ਕਿ ਬਾਥਰੂਮ ਦੇ ਅੰਦਰ ਦੀਆਂ ਸਾਰੀਆਂ ਕੰਧਾਂ ਡਿੱਗ ਗਈਆਂ। ਉੱਧਰ ਬਾਥਰੂਮ ਦੇ ਬਾਹਰ ਫੋਟੋ ਸਟੇਟ ਮਸ਼ੀਨ ਲਾ ਕੇ ਬੈਠੀ ਔਰਤ ਵੀ ਧਮਾਕੇ ਦੀ ਲਪੇਟ ’ਚ ਆ ਕੇ ਜ਼ਖਮੀ ਹੋ ਗਈ। ਧਮਾਕੇ ਮਗਰੋਂ ਪੂਰੇ ਕੰਪਲੈਕਸ ’ਚ ਹਫ਼ਤਾ ਦਫ਼ੜੀ ਮਚ ਗਈ। ਇਸ ਘਟਨਾ ’ਚ ਜ਼ਖ਼ਮੀ ਹੋਏ ਪੰਜ ਵਿਅਕਤੀਆਂ ਨੂੰ ਵੱਖ ਵੱਖ ਹਸਤਪਾਲਾਂ ’ਚ ਭਰਤੀ ਕਰਵਾਇਆ। ਜ਼ਖ਼ਮੀਆਂ ਦੀ ਪਛਾਣ ਸੰਦੀਪ ਕੌਰ ਰਾਏਕੋਟ, ਸ਼ਰਨਜੀਤ ਕੌਰ ਜਮਾਲਪੁਰ, ਮਨੀਸ਼ ਕੁਮਾਰ ਵਰਿੰਦਾਵਨ ਰੋਡ ਲੁਧਿਆਣਾ ਅਤੇ ਕ੍ਰਿਸ਼ਨਾ ਖੰਨਾ ਵਾਸੀ ਫੇਜ਼-1 ਦੁੱਗਰੀ ਵਜੋਂ ਹੋਈ ਹੈ। ਜਾਂਚ ਦੌਰਾਨ ਪੁਲੀਸ ਨੂੰ ਬਾਥਰੂਮ ਅੰਦਰੋਂ ਇੱਕ ਲਾਸ਼ ਮਿਲੀ ਹੈ, ਜੋ ਕਿ ਪੂਰੀ ਤਰ੍ਹਾਂ ਖਿੰਡ ਚੁੱਕੀ ਹੈ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਤੇ ਪੁਲੀਸ ਨੂੰ ਸ਼ੱਕ ਹੈ ਕਿ ਇਹੀ ਵਿਅਕਤੀ ਬੰਬ ਨੂੰ ਲਿਆਇਆ ਹੋਵੇਗਾ ਅਤੇ ਬੰਬ ਲਾਉਂਦੇ ਸਮੇਂ ਧਮਾਕਾ ਹੋ ਗਿਆ ਹੋਵੇਗਾ। ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਨੇ ਘਟਨਾ ਸਥਾਨ ’ਤੇ ਪੁੱਜੇ। ਉਨ੍ਹਾਂ ਸਿਵਲ ਹਸਪਤਾਲ ਤੇ ਡੀਐੱਮਸੀ ਹਸਪਤਾਲ ਦਾ ਦੌਰਾ ਵੀ ਕੀਤਾ। ਲੁਧਿਆਣਾ ਦੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਧਮਾਕਾ ਰਿਕਾਰਡ ਰੂਮ ਦੇ ਨਾਲ ਬਣੇ ਬਾਥਰੂਮ ’ਚ ਹੋਇਆ ਹੈ।
ਸੰਕਟ ਸਮੇਂ ਪੰਜਾਬ ਇਕਮੁੱਠ: ਨਵਜੋਤ ਸਿੱਧੂ
ਚੰਡੀਗੜ੍ਹ (ਟਨਸ): ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਲੁਧਿਆਣਾ ਬੰਬ ਧਮਾਕੇ ਨੂੰ ਲੈ ਕੇ ਕਿਹਾ ਕਿ ਇਸ ਸੰਕਟ ਦੀ ਘੜੀ ਵਿਚ ਸਮੁੱਚਾ ਪੰਜਾਬ ਇਕਮੁੱਠ ਹੈ। ਸਿੱਧੂ ਨੇ ਕਿਹਾ ਕਿ ਬੇਅਦਬੀ ਦੀਆਂ ਕੋਸ਼ਿਸ਼ਾਂ ਅਤੇ ਲੁਧਿਆਣਾ ਦੇ ਬੰਬ ਧਮਾਕੇ ਵਿਚਕਾਰ ਇੱਕ ਕੜੀ ਜੁੜਦੀ ਹੈ, ਜਿਸ ਦਾ ਮਕਸਦ ਇੱਕ ਵਿਸ਼ੇਸ਼ ਭਾਈਚਾਰੇ ਦਾ ਧਰੁਵੀਕਰਨ ਕਰਨਾ ਹੈ।
ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਵੇ: ਅਮਰਿੰਦਰ
ਚੰਡੀਗੜ੍ਹ (ਟਨਸ): ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੁਧਿਆਣਾ ਅਦਾਲਤੀ ਕੰਪਲੈਕਸ ਵਿਚ ਹੋਏ ਧਮਾਕੇ ’ਤੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਧਮਾਕੇ ਵਿਚ ਦੋ ਵਿਅਕਤੀਆਂ ਦੀ ਮੌਤ ਹੋਣ ’ਤੇ ਬਹੁਤ ਦੁਖ ਹੋਇਆ ਹੈ। ਉਨ੍ਹਾਂ ਜ਼ਖ਼ਮੀਆਂ ਦੀ ਸਿਹਤਯਾਬੀ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਨੂੰ ਇਸ ਮਾਮਲੇ ਦੀ ਤਹਿ ਤੱਕ ਜਾਣਾ ਚਾਹੀਦਾ ਹੈ।
ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਸਰਕਾਰ ਤੋਂ ਰਿਪੋਰਟ ਤਲਬ
ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਜ ਲੁਧਿਆਣਾ ਦੇ ਅਦਾਲਤੀ ਕੰਪਲੈਕਸ ’ਚ ਹੋਏ ਧਮਾਕੇ ਸਬੰਧੀ ਰਿਪੋਰਟ ਮੰਗੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇੱਕ ਪੱਤਰ ’ਚ ਪੰਜਾਬ ਸਰਕਾਰ ਨੂੰ ਘਟਨਾ ਦੇ ਵੇਰਵੇ ਸਮੇਤ ਰਿਪੋਰਟ ਜਲਦੀ ਤੋਂ ਜਲਦੀ ਭੇਜਣ ਨੂੰ ਕਿਹਾ ਹੈ। ਅਧਿਕਾਰੀਆਂ ਅਨੁਸਾਰ ਮੰਤਰਾਲੇ ਨੇ ਰਾਜ ਸਰਕਾਰ ਨੂੰ ਮੁੱਢਲੀ ਜਾਂਚ ਦੇ ਨਤੀਜਿਆਂ ਬਾਰੇ ਸੂਚਿਤ ਕਰਨ ਅਤੇ ਇਹ ਵੀ ਦੱਸਣ ਨੂੰ ਕਿਹਾ ਕਿ ਧਮਾਕੇ ’ਚ ਸੰਭਾਵੀ ਤੌਰ ’ਤੇ ਕੌਣ ਸ਼ਾਮਲ ਹੋ ਸਕਦਾ ਹੈ। -ਪੀਟੀਆਈ
ਪੰਜਾਬ ’ਚ ਹਾਈ ਅਲਰਟ ਜਾਰੀ ਕੀਤਾ: ਰੰਧਾਵਾ
ਚੰਡੀਗੜ੍ਹ (ਟਨਸ): ਉੱਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਸੀ ਕਿ ਪੰਜਾਬ ’ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਧਮਾਕੇ ਪਿੱਛੇ ਬਾਹਰੀ ਤਾਕਤਾਂ ਦੇ ਹੱਥ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਫੋਰੈਂਸਿਕ ਮਾਹਿਰਾਂ ਦੀਆਂ ਟੀਮਾਂ ਮੌਕੇ ’ਤੇ ਪੁੱਜ ਗਈਆਂ ਹਨ।
ਐੱਨਆਈਏ ਤੇ ਐੱਨਐੱਸਜੀ ਦੀਆਂ ਟੀਮਾਂ ਵੱਲੋਂ ਜਾਂਚ ਸ਼ੁਰੂ
ਲੁਧਿਆਣਾ (ਟਨਸ): ਲੁਧਿਆਣਾ ਵਿੱਚ ਹੋਏ ਬੰਬ ਧਮਾਕੇ ਤੋਂ ਬਾਅਦ ਅੱਜ ਰਾਤ ਇੱਥੇ ਪੁੱਜੀਆਂ ਐੱਨਆਈਏ ਤੇ ਐੱਨਐੱਸਜੀ ਦੀਆਂ ਟੀਮਾਂ ਨੇ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬੰਬ ਧਮਾਕੇ ਵਾਲੀ ਥਾਂ ’ਤੇ ਪਹਿਲਾਂ ਐੱਨਐੱਸਜੀ ਦੀ ਟੀਮ ਤੇ ਫਿਰ ਐੱਨਆਈਏ ਦੀ ਟੀਮ ਪੁੱਜੀ। ਲੁਧਿਆਣਾ ਦੀ ਅਦਾਲਤ ’ਚ ਪਹਿਲਾਂ ਐੱਨਐੱਸਜੀ ਦੀ ਫਰੈਂਸਿਕ ਟੀਮ ਆਈ। ਇਸ ਟੀਮ ਵਿੱਚ 6 ਮੈਂਬਰ ਸ਼ਾਮਲ ਸਨ। ਇਸ ਤੋਂ ਬਾਅਦ ਦੋ ਗੱਡੀਆਂ ਵਿੱਚ ਐੱਨਆਈਏ ਦੇ ਮੁਲਾਜ਼ਮ ਪੁੱਜੇ। ਦੋਵਾਂ ਟੀਮਾਂ ਨੇ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ।
– ਸੁਖਬੀਰ ਸਿੰਘ ਬਾਦਲ
<!–
<!–
–>
– ਅਰਵਿੰਦ ਕੇਜਰੀਵਾਲ
<!–
<!–
–>
ਬਿਕਰਮ ਮਜੀਠੀਆ ਵਿਰੁੱਧ ਐੱਫਆਈਆਰ ਦਰਜ ਹੋਣ ਤੋਂ ਬਾਅਦ ਹੀ ਅਜਿਹੀਆਂ ਘਟਨਾਵਾਂ ਕਿਉਂ ਵਾਪਰੀਆਂ, ਇਹ ਹੈਰਾਨੀ ਵਾਲੀ ਗੱਲ ਹੈ। ਪੰਜਾਬ ਵਿਰੋਧੀ ਕੁਝ ਤਾਕਤਾਂ ਹਨ, ਜੋ ਸੂਬੇ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੀਆਂ ਹਨ।
– ਚਰਨਜੀਤ ਸਿੰਘ ਚੰਨੀ
<!–
<!–
–>